Breaking News
Home / Breaking News / ਸ੍ਰੀHemkunt Sahib ਦੇ ਕਿਵਾੜ ਅੱਜ ਬੰਦ, ਹੁਣ ਅਗਲੇ ਸਾਲ ਹੋਣਗੇ ਦਰਸ਼ਨ

ਸ੍ਰੀHemkunt Sahib ਦੇ ਕਿਵਾੜ ਅੱਜ ਬੰਦ, ਹੁਣ ਅਗਲੇ ਸਾਲ ਹੋਣਗੇ ਦਰਸ਼ਨ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ 25 ਮਈ ਨੂੰ ਸ਼ੁਰੂ ਹੋਈ ਸੀ, ਇਸੇ ਦੇ ਚੱਲਦਿਆਂ ਉੱਤਰਾਖੰਡ ਸਥਿਤ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਬੰਦ ਹੋ ਗਏ ਹਨ। ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਨੇ ਸਾਲ ਦੇ ਆਖ਼ਰੀ ਸਮਾਗਮਾਂ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ।ਤੁਹਾਨੂੰ ਦੱਸ ਦਈਏ ਕਿ ਰੋਜ਼ਾਨਾ ਵਾਂਗ ਅੱਜ ਸਵੇਰੇ ਗਿਆਰਾਂ ਕੁ ਵਜੇ ਸੁਖਮਨੀ ਸਾਹਿਬ ਦੇ ਪਾਠ ਸੰਪੂਰਨ ਕੀਤੇ ਗਏ, ਇਸ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਦੁਪਹਿਰ ਤੋਂ ਬਾਅਦ ਸਾਲ ਦੀ ਆਖ਼ਰੀ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿਖੇ ਸੁਖਾਸਨ ਕਰਵਾ ਕੇ ਸੰਗਤਾਂ ਉੱਥੋਂ ਚਾਲੇ ਪਾਏ ਗਏ। ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਤਕਰੀਬਨ ਲੱਖ ਦੀ ਗਿਣਤੀ ‘ਚ ਮੌਜੂਦ ਸੀ। ਸਿੱਖ ਰੈਜੀਮੈਂਟ ਦੇ ਬੈਂਡ ਦੀਆਂ ਮਧੁਰ ਧੁਨੀਆਂ ਨਾਲ ਸਰਦ ਰੁੱਤ ਲਈ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ ਹਨ

About Time TV

Check Also

ਐੱਨ . ਆਰ . ਆਈ ਦੀ ਕੀਤੀ ਸ਼ਰੇਆਮ ਕੁੱਟਮਾਰ ..

ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ )-ਅੰਮ੍ਰਿਤਸਰ ਦੇ ਕੈਂਟ ਥਾਣੇ ਅਧੀਨ ਪੈਂਦੇ ਨਿੱਕਾ ਸਿੰਘ ਕਾਲੋਨੀ ‘ਚ ਦੇਰ ...

Leave a Reply

Your email address will not be published. Required fields are marked *