Breaking News
Home / Breaking News / ਨਰਾਤੇ ਦੇ ਦੂਜੇ ਦਿਨ ਪੂਜਾ ਵਿਿਦਆਰਥੀਆ ਅਤੇ ਤਪ ਕਰਨ ਵਾਲੀਆਂ ਲਈ ਲਾਭਕਾਰੀ ..

ਨਰਾਤੇ ਦੇ ਦੂਜੇ ਦਿਨ ਪੂਜਾ ਵਿਿਦਆਰਥੀਆ ਅਤੇ ਤਪ ਕਰਨ ਵਾਲੀਆਂ ਲਈ ਲਾਭਕਾਰੀ ..

ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮਚਾਰਿਣੀ ਦਾ ਅਰਥ ਹੈ ਤਪ ਦਾ ਆਚਰਣ ਕਰਨ ਵਾਲੀ। ਮਾਨਤਾ ਹੈ ਕਿ ਇਸ ਦਿਨ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਹਰੇ ਰੰਗ ਦੇ ਕੱਪੜੇ ਪਾਕੇ ਇਸ ਦਿਨ ਪੂਜਾ ਦਾ ਲਾਭ ਲਿਆ ਜਾ ਸਕਦਾ ਹੈ। ਕਠੋਰ ਸਾਧਨਾ ਅਤੇ ਬ੍ਰਹਮਾ ਵਿੱਚ ਲੀਨ ਰਹਿਣ ਦੇ ਕਾਰਨ ਇਨ੍ਹਾਂ ਨੂੰ ਬ੍ਰਹਮਚਾਰਿਣੀ ਕਿਹਾ ਗਿਆ। ਮਾਂ ਦੇ ਖੱਬੇ ਹੱਥ ‘ਚ ਜਪ ਦੀ ਮਾਲਾ ਅਤੇ ਸੱਜੇ ਹੱਥ ‘ਚ ਕਮੰਡਲ ਹੁੰਦਾ ਹੈ।ਵਿਿਦਆਰਥੀਆਂ ਅਤੇ ਤਪ ਕਰਨ ਵਾਲਿਆ ਲਈ ਇਹਨਾਂ ਦੀ ਪੂਜਾ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਜਿਨ੍ਹਾਂ ਦਾ ਚੰਦਰਮਾ ਕਮਜੋਰ ਹੁੰਦਾ ਹੈ ਉਨ੍ਹਾਂ ਦੇ ਲਈ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨਾ ਵਧੀਆ ਹੁੰਦੀ ਹੈ। ਮਾਂ ਨੇ ਭਗਵਾਨ ਸ਼ੰਕਰ ਨੂੰ ਪਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਬਹੁਤ ਤਪ ਕੀਤਾ ਸੀ। ਇਸ ਔਖੇ ਤਪ ਦੇ ਕਾਰਨ ਇਸ ਦੇਵੀ ਨੂੰ ਤਪਸ਼ਚਾਰਿਣੀ ਅਰਥਾਤ ਬ੍ਰਹਮਚਾਰਿਣੀ ਨਾਮ ਨਾਲ ਬੁਲਾਇਆ ਜਾਂਦਾ ਹੈ। ਮਾਂ ਬ੍ਰਹਮਚਾਰਿਣੀ ਹਮੇਸ਼ਾਂ ਸ਼ਾਂਤ ਅਤੇ ਸੰਸਾਰ ਤੋਂ ਦੂਰ ਰਹਿ ਕੇ ਤਪ ਵਿੱਚ ਲੀਨ ਰਹਿੰਦੀ ਹੈ। ਮਾਂ ਨੂੰ ਸਾਕਸ਼ਾਤ ਬ੍ਰਹਮਾ ਦਾ ਸਵਰੂਪ ਮੰਨਿਆ ਜਾਂਦਾ ਹੈ ਅਤੇ ਇਹ ਤਪੱਸਿਆ ਦੀ ਪ੍ਰਤੀਮੂਰਤੀ ਵੀ ਹੈ।ਮਾਂ ਬ੍ਰਹਮਚਾਰਿਣੀ ਦੀ ਕਥਾਮਾਂ ਬ੍ਰਹਮਚਾਰਿਣੀ ਨੇ ਹਿਮਾਲਿਆ ਦੇ ਘਰ ਪੁੱਤਰੀ ਰੂਪ ਵਿੱਚ ਜਨਮ ਲਿਆ ਸੀ ਅਤੇ ਨਾਰਦ ਜੀ ਦੇ ਉਪਦੇਸ਼ ਨਾਲ ਭਗਵਾਨ ਸ਼ੰਕਰ ਨੂੰ ਪਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਬਹੁਤ ਤਪਸਿਆ ਕੀਤੀ ਸੀ। ਇੱਕ ਹਜਾਰ ਸਾਲ ਤੱਕ ਇਨ੍ਹਾਂ ਨੇ ਸਿਰਫ ਫਲ ਖਾਦੇ ਅਤੇ ਸੌ ਸਾਲਾਂ ਤੱਕ ਸਿਰਫ ਜ਼ਮੀਨ ਉੱਤੇ ਰਹਿਕੇ ਆਪਣਾ ਗੁਜਾਰਾ ਕੀਤਾ। ਕੁੱਝ ਦਿਨਾਂ ਤੱਕ ਔਖੇ ਵਰਤ ਰੱਖੇ ਅਤੇ ਖੁੱਲੇ ਅਕਾਸ਼ ਦੇ ਹੇਠਾਂ ਮੀਂਹ ਅਤੇ ਧੁੱਪ ਦੀਆਂ ਮੁਸ਼ਕਿਲਾਂ ਸਹੀਆਂ। ਤਿੰਨ ਹਜਾਰ ਸਾਲਾਂ ਤੱਕ ਟੁੱਟੇ ਹੋਏ ਬੇਲ ਪੱਤਰ ਖਾਦੇ ਅਤੇ ਭਗਵਾਨ ਸ਼ੰਕਰ ਦੀ ਪੂਜਾ ਕਰਦੇ ਰਹੇ। ਇਸ ਤੋਂ ਬਾਅਦ ਤਾਂ ਉਨ੍ਹਾਂ ਨੇ ਸੁੱਕੇ ਬੇਲ ਪੱਤਰ ਵੀ ਖਾਣੇ ਛੱਡ ਦਿੱਤੇ। ਕਈ ਹਜਾਰ ਸਾਲਾਂ ਤੱਕ ਨਿਰਜਲ ਅਤੇ ਨਿਰਾਹਾਰ ਰਹਿ ਕੇ ਤਪਸਿਆ ਕਰਦੇ ਰਹੇ। ਔਖੀ ਤਪੱਸਿਆ ਦੇ ਕਾਰਨ ਦੇਵੀ ਦਾ ਸਰੀਰ ਇੱਕਦਮ ਕਮਜ਼ੋਰ ਹੋ ਗਿਆ। ਦੇਵਤਾ, ਰਿਸ਼ੀ, ਮੁਨੀ ਸਾਰਿਆਂ ਨੇ ਬ੍ਰਹਮਚਾਰਿਣੀ ਦੀ ਤਪੱਸਿਆ ਨੂੰ ਸਫਲ ਦੱਸਿਆ। ਸ਼ਾਬਾਸ਼ੀ ਦਿੱਤੀ ਅਤੇ ਕਿਹਾ – ਹੇ ਦੇਵੀ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਦੀ ਕਠੋਰ ਤਪਸਿਆ ਨਹੀਂ ਕੀਤੀ। ਇਹ ਤੁਹਾਡੇ ਤੋਂ ਹੀ ਹੋ ਸਕਦੀ ਸੀ। ਤੁਹਾਡੀ ਇੱਛਾ ਪੂਰੀ ਹੋਵੇਗੀ ਅਤੇ ਭਗਵਾਨ ਮਹਾਂਦੇਵ ਸ਼ਿਵਜੀ ਤੁਹਾਨੂੰ ਪਤੀ ਰੂਪ ਵਿੱਚ ਪ੍ਰਾਪਤ ਹੋਣਗੇ।

About Time TV

Check Also

ਟਾਂਡਾ : ਪੰਚਾਇਤੀ ਚੋਣਾਂ ‘ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ

ਟਾਂਡਾ : ਪੰਚਾਇਤੀ ਚੋਣਾਂ ‘ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ Post Views: ...