Breaking News
Home / Lifestyle / Health / ਨੀਂਦ ਨਹੀ ਆਉਦੀ ਤਾਂ ਵੱਧ ਸਕਦਾ ਹੈ ਤੁਹਾਡਾ ਭਾਰ …

ਨੀਂਦ ਨਹੀ ਆਉਦੀ ਤਾਂ ਵੱਧ ਸਕਦਾ ਹੈ ਤੁਹਾਡਾ ਭਾਰ …

ਸਾਨੂੰ ਲੱਗਦਾ ਹੈ ਕਿ ਘੱਟ ਖਾਣ ਤੇ ਕਸਰਤ ਕਰਨ ਦੇ ਨਾਲ ਹੀ ਭਾਰ ਘੱਟ ਹੁੰਦਾ ਹੈ । ਕੋਈ ਆਖਦਾ ਹੈ ਕਿ ਭੱਜ ਦੌੜ ਕਰਦੇ ਹਾਂ ਤਾਂ ਵੀ ਭਾਰ ਘੱਟ ਹੁੰਦਾ ਹੈ ।ਪਰ ਜੇਕਰ ਤੁਸੀ ਇਸ ਤਰਾਂ੍ਹ ਸੋਚਦੇ ਹਾਂ ਤਾਂ ਇਹ ਗੱਲ ਬਿਲਕੁਲ ਗਲਤ ਹੈ । ਕਿਉਕਿ ਕਾਫੀ ਰਿਸਰਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਜੋ ਲੋਕ ਨੀਂਦ ਪ।ੂਰੀ ਨਹੀ ਕਰਦੇ ਤਾਂ ਵੀ ਉਹਨਾਂ ‘ਚ ਮੋਟੇ ਹੋਣ ਦੀ ਸੰਭਾਵਨਾ ਬਾਕੀਆਂ ਨਾਲੋ ਜਿਆਦਾ ਹੁੰਦੀ ਹੈ ।ਖੋਜਕਾਰਾਂ ਦੇ ਮੁਤਾਬਕ ਠੀਕ ਤਰਾਂ੍ਹ ਨਾ ਸੋਣ ਦੀ ਵਜਾ੍ਹ ਨਾਲ ਸਰੀਰ’ਚ ਹੋਣ ਵਾਲੇ ਹਾਰਮੋਨਲ ਬਦਲਾਅ ਦੀ ਵਜਾ੍ਹ ਨਾਲ ਭਾਰ ਵੱਧਣ ਲੱਗਦਾ ਹੈ ।ਉੱਥੇ ਹੀ ਸੱਟਡੀ ਖੌਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਦੇਰ ਤੱਕ ਜਾਗਦੇ ਰਹਿੰਦੇ ਹਨ ਤਾਂ ਉਹ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਦੇ ਹਨ , ਜੋ ਭਾਰ ਵਧਾਉਣ ਦਾ ਕੰਮ ਕਰਦਾ ਹੈ । ਸਾਲ 2013 ‘ਚ ਹੋਈ ਇੱਕ ਸੱਟਡੀ ਦੀ ਰਿਪੋਟਰ ਦੇ ਮੁਤਾਬਕ , ਜਿਨਾਂ੍ਹ ਲੋਕਾਂ ਨੂੰ ਰਾਤ ਨੂੰ ਨੀਂਦ ਨਹੀ ਆਉਦੀ , ਉਹਨਾਂ ਦਾ ਭਾਰ ਵੱਧਦਾ ਹੈ । ਹੈਲਥ ਐਕਸਪਰਟ ਦੇ ਮੁਤਾਬਕ, ਲੈਪਟੀਨ ਆਦੀ ਹਾਰਮੋਨ ਜੋ ਭੁੱਖ ਲਈ ਜ਼ਿੰਮੇਦਾਰ ਹੁੰਦੇ ਹਨ। ਲੈਪਟੀਨ ਹਾਰਮੋਨ ਨਾਲ ਭੁੱਖ ਘੱਟ ਹੁੰਦੀ ਹੈ, ਜਦੋਂ ਕਿ ਗ੍ਰੇਲੀਨ ਹਾਰਮੋਨ ਨਾਲ ਭੁੱਖ ਵੱਧਦੀ ਹੈ।ਨੀਂਦ ਨਹੀ ਆਉਦੀ ਤਾਂ ਵੱਧ ਸਕਦਾ ਹੈ ਤੁਹਾਡਾ ਭਾਰ …
ਘੱਟ ਸੋਣ ਨਾਲ ਮੈਟਾਬਲੀਜ਼ਮ ਵੀ ਕਮਜ਼ੋਰ ਪੈਂਦਾ ਹੈ, ਜਿਸ ਵਜ੍ਹਾ ਨਾਲ ਕਲੋਰੀ ਬਰਨ ਨਹੀਂ ਹੋ ਸਕਦੀ। ਕਲੋਰੀ ਬਰਨ ਨਾ ਹੋਣ ਦੀ ਵਜ੍ਹਾ ਨਾਲ ਵੀ ਭਾਰ ਵਧਣ ਲੱਗਦਾ ਹੈ। ਪਰ ਜੇਕਰ ਤੁਸੀ ਸਹੀ ਖ਼ੁਰਾਕ ਅਤੇ ਠੀਕ ਨੀਂਦ ਲੈਂਦੇ ਹੋ।ਤਾਂ ਤੁਸੀ ਅਸਾਨੀ ਨਾਲ ਭਾਰ ਘੱਟ ਕਰ ਸਕਦੇ ਹੋ। ਖੋਜਕਾਰਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਕਸਰਤ ਅਤੇ ਖ਼ੁਰਾਕ ਦੇ ਇਲਾਵਾ ਤੁਹਾਨੂੰ ਜ਼ਿਆਦਾ ਸਮਾਂ ਤੱਕ ਸੋਣ ਦੀ ਬਜਾਏ ਚੰਗੀ ਤਰ੍ਹਾਂ ਨਾਲ ਸੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...