Breaking News
Home / Breaking News / ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਿਗਆਨੀਆਂ ਨੂੰ ਮਿਲੇ ਸਰਵੋਤਮ ਪੋਸਟਰ ਪੁਰਸਕਾਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਿਗਆਨੀਆਂ ਨੂੰ ਮਿਲੇ ਸਰਵੋਤਮ ਪੋਸਟਰ ਪੁਰਸਕਾਰ

ਲੁਧਿਆਣਾ 11 ਅਕਤੂਬਰ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਹੋਈ 13ਵੀਂ ਏਸ਼ੀਆਈ ਮੱਕੀ ਕਾਨਫਰੰਸ ਦੌਰਾਨ ਪੀਏਯੂ ਦੇ ਦੋ ਵਿਿਗਆਨੀਆਂ ਨੂੰ ਸਰਵੋਤਮ ਪੋਸਟਰ ਪੁਰਸਕਾਰ ਪ੍ਰਾਪਤ ਹੋਏ ਹਨ । ਸਹਾਇਕ ਕੀਟ ਵਿਿਗਆਨੀ (ਮੱਕੀ) ਡਾ. ਜਵਾਲਾ ਜਿੰਦਲ ਨੂੰ ਇਹ ਪੁਰਸਕਾਰ ‘ਤਾਪਮਾਨ ਵਿੱਚ ਵਾਧੇ ਨਾਲ ਮੱਕੀ ਵਿੱਚ ਵਧਣ ਵਾਲੀ ਤਣਾ ਛੇਦਕ ਸੁੰਡੀ ਦੇ ਪ੍ਰਭਾਵ ਬਾਰੇ’ ਬਣਾਏ ਪੋਸਟਰ ਲਈ ਪ੍ਰਾਪਤ ਹੋਇਆ । ਇਹ ਪੋਸਟਰ ਸਾਂਝੇ ਰੂਪ ਵਿੱਚ ਵਿਸ਼ਵਜੋਤੀ, ਕੇ. ਜਵਾਲਾ ਜਿੰਦਲ ਅਤੇ ਨਵੀਨ ਅਗਰਵਾਲ ਵੱਲੋਂ ਤਿਆਰ ਕੀਤਾ ਗਿਆ ਸੀ ।ਕੁਮਾਰੀ ਭੱਦਰਾ ਪਰੀਜਾ ਨੂੰ ਵੀ ਸਾਉਣੀ ਦੀਆਂ ਫ਼ਸਲਾਂ ਬਾਰੇ ਬਣਾਏ ਉਹਨਾਂ ਦੇ ਪੋਸਟਰ ਲਈ ਸਰਵੋਤਮ ਪੋਸਟਰ ਪੁਰਸਕਾਰ ਪ੍ਰਾਪਤ ਹੋਇਆ । ਕੁਮਾਰੀ ਪਰੀਜਾ ਫ਼ਸਲ ਵਿਿਗਆਨ ਵਿਭਾਗ ਵਿੱਚ ਪੀਐਚਡੀ ਦੀ ਵਿਿਦਆਰਥਣ ਹੈ । ਦੋਵਾਂ ਵਿਿਗਆਨੀਆਂ ਨੇ ਇਹ ਪੁਰਸਕਾਰ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੌਂਸਲ ਦੇ ਨਿਰਦੇਸ਼ਕ ਡਾ. ਮਾਰਟਿਨ ਕਰੌਫ ਦੇ ਹੱਥੋਂ ਪ੍ਰਾਪਤ ਕੀਤੇ।ਇਸ ਸ਼ਾਨਦਾਰ ਪ੍ਰਾਪਤੀ ਲਈ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡੀਨ ਪੋਸਟਰ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਦੋਵਾਂ ਵਿਿਗਆਨੀਆਂ ਨੂੰ ਵਧਾਈ ਪੇਸ਼ ਕੀਤੀ ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 77