Breaking News
Home / Breaking News / ਬਾਦਲ ਵੱਲ ਸੁੱਟੀ ਸੀ ਜੁੱਤੀ , ਹੋਈ ਦੋ ਸਾਲ ਦੀ ਸਜ਼ਾ .

ਬਾਦਲ ਵੱਲ ਸੁੱਟੀ ਸੀ ਜੁੱਤੀ , ਹੋਈ ਦੋ ਸਾਲ ਦੀ ਸਜ਼ਾ .

ਅਕਾਲੀ ਦਲ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਲੋਂ ਜੁੱਤੀ ਵਗਾਹ ਕੇ ਮਾਰਨ ਵਾਲੇ ਸਿੱਖ ਕਾਰਕੁਨ ਗੁਰਬਚਨ ਸਿੰਘ ਮਲੋਟ ਅਦਾਲਤ ਨੇ 2 ਸਾਲ ਦੀ ਸਜਾ ਸੁਣਾਈ ਹੈ । ਜਿਕਰੇਖਾਸ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਦੇ ਪ੍ਰਚਾਰ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲ ਦੇ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਵਿਚ ਜਲਸਾ ਕਰ ਰਹੇ ਸਨ।ਇਸ ਦੌਰਾਨ ਗੁਰਬਚਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁਤੀ ਮਾਰੀ ਸੀ ।ਗੁਰਬਚਨ ਸਿੰਘ ਵਿਰੁੱਧ ਧਾਰਾ 353,533,186 ਤਹਿਤ ਕੇਸ ਦਰਜ ਕੀਤਾ ਸੀ ਅਤੇ ਤੁਰੰਤ ਉਸ ਨੂੰ ਹਿਰਾਸਤ ‘ਚ ਲੈ ਲਿਆ ਸੀ।

About Time TV

Check Also

ਨਹੀਂ ਹੋਇਆ ਅਸਤੀਫ਼ਾ ਮਨਜ਼ੂਰ, ਸ਼੍ਰੋਮਣੀ ਕਮੇਟੀ ਕਰੇਗੀ ਤਤਕਾਲੀ ਮੀਟਿੰਗ ‘ਚ ਫ਼ੈਸਲਾ

19 ਅਕਤੂਬਰ, (ਸੁਖਵਿੰਦਰ ਸ਼ੇਰਗਿੱਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ...

Leave a Reply

Your email address will not be published. Required fields are marked *