Breaking News
Home / News / ਕੀ ਹੁਣ ਅੰਮ੍ਰਿਤ ਛੱਕਣ ਤੋਂ ਬਾਅਦ ਹੀ ਲੋਕਾਂ ਸਾਹਮਣੇ ਆਉਂਣਗੇ ਖਹਿਰਾ ???

ਕੀ ਹੁਣ ਅੰਮ੍ਰਿਤ ਛੱਕਣ ਤੋਂ ਬਾਅਦ ਹੀ ਲੋਕਾਂ ਸਾਹਮਣੇ ਆਉਂਣਗੇ ਖਹਿਰਾ ???

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ): ਪੰਜਾਬ ਵਿੱਚ 7 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ ਦੀਆਂ ਤਿੰਨੋਂ ਵੱਡੀਆਂ ਪਾਰਟੀਆਂ ਵੱਲੋਂ ਰੈਲ਼ੀਆਂ ਕੀਤੀਆ ਗਈਆਂ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਗੜ੍ਹ ਪਟਿਆਲਾ ਵਿਖੇ ਰੈਲੀ ਕੀਤੀ ਗਈ । ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਦੇ ਇਲਾਕੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਕਿਿਲ੍ਹਆਂਵਾਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਆਮ ਆਦਮੀ ਪਾਰਟੀ ਦੇ ਦੋਵੇਂ ਧਿਰਾਂ ਵੱਲੋਂ ਬਰਗਾੜੀ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਇਨ੍ਹਾਂ ਰੈਲੀਆਂ ‘ਚ ਵੱਖ-ਵੱਖ ਆਗੂਆਂ ਵੱਲੋਂ ਦਿੱਤੇ ਭਾਸਣਾਂ ਚੋਂ ਸਭ ਤੋਂ ਵੱਧ ਪ੍ਰਭਾਵਿਤ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਦਿੱਤੇ ਬਰਗਾੜੀ ਵਿਖੇ ਭਾਸਣ ਨੇ ਕੀਤਾ ਸੀ ਪਰ ਇਸ ਰੋਸ਼ ਪ੍ਰਦਰਸ਼ਨ ਤੋਂ ਬਾਅਦ ਸੁਖਪਾਲ ਖਹਿਰਾ ਕਿੱਤੇ ਵੀ ਦਿਖਾਈ ਨਹੀਂ ਦਿੱਤੇ ।ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਈਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਨੇ ਬਰਗਾੜੀ ਵਿਖੇ ਰੋਸ ਪ੍ਰਦਰਸ਼ਨ ਆਪਣੇ ਸਿਆਸੀ ਫ਼ਾਇਦਾ ਲਈ ਕੀਤਾ ਤੇ ਹੁਣ ਉਹ ਅੰੰਮ੍ਰਿਤ ਛੱਕਣਗੇ ਅਤੇ ਆਪਣੇ ਆਪ ਨੂੰ ਸਿੱਖੀ ਹਮਾਇਤੀ ਦੇ ਰੂਪ ‘ਚ ਪੇਸ਼ ਕਰਨਗੇ ।

About Time TV

Check Also

ਅੰਮ੍ਰਿਤਸਰ ਦੇ ਬੈਂਕ ‘ਚ ਡਾਕਾ, ਲੁਟੇਰੇ ਲੱਖਾਂ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ: ਤਰਸਿੱਕਾ ਬਲਾਕ ਅਧੀਨ ਪੈਂਦੇ ਪਿੰਡ ਖਜਾਲਾ ਵਿੱਚ ਅੱਜ ਬਾਅਦ ਦੁਪਹਿਰ ਚਾਰ ਅਣਪਛਾਤੇ ਲੁਟੇਰੇ ਬੈਂਕ ...