Breaking News
Home / News / ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਤਸ਼ਦੱਦ, ਮਹਿਲਾ ਅਧਿਆਪਕਾਂ ‘ਤੇ ਵੀ ਵਰ੍ਹਾਈਆਂ ਡਾਂਗਾ !

ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਤਸ਼ਦੱਦ, ਮਹਿਲਾ ਅਧਿਆਪਕਾਂ ‘ਤੇ ਵੀ ਵਰ੍ਹਾਈਆਂ ਡਾਂਗਾ !

ਦੀਨਾਨਗਰ (ਡਾਕਟਰ ਰਮੇਸ਼ ਸਰੰਗਲ) ਆਪਣੀਆਂ ਤਨਖਾਹਾਂ ‘ਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਟੌਤੀ ਨੂੰ ਲੈ ਕੇ ਰਮਸਾ ਅਧਿਆਪਕਾਂ ਤੇ ਪੰਜਾਬ ਭਰ ਤੋਂ ਆਏ ਸਾਂਝਾ ਮੋਰਚਾ ਅਧਿਆਪਕਾਂ ਵੱਲੋਂ ਦੇਰ ਰਾਤ ਕੈਬਨਿਟ ਮੰਤਰੀ ਅਰੁਨਾ ਚੋਧਰੀ ਦੀ ਕੋਠੀ ਨੂੰ ਘੇਰਨ ਦਾ ਪਲੈਨ ਬਣਾਇਆ ਹੋਇਆ ਸੀ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਰੁਨਾ ਚੋਧਰੀ ਦੀ ਕੋਠੀ ਤੱਕ ਨਾ ਪਹੁੰਚਣ ਲਈ ਪੰਜਾਬ ਪੁਲਿਸ ਨੂੰ ਚੱਪੇ ਚੱਪੇ ਤੇ ਤੈਨਾਤ ਕੀਤਾ ਹੋਇਆ ਸੀ।ਪਰ ਅਧਿਆਪਕ ਕੈਬਨਿਟ ਮੰਤਰੀ ਅਰੁਨਾ ਚੋਧਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੜੇ ਹੋਏ ਸਨ। ਜਦੋਂ ਹੀ ਅਧਿਆਪਕਾਂ ਨੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਨੂੰ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਧਿਆਪਕਾਂ ਤੇ ਲਾਠੀਆਂ ਵਰਸਾਉਣੀਆਂ ਸੁਰੂ ਕਰ ਦਿੱਤੀਆਂ। ਜਿਸ ਕਾਰਨ ਕਈ ਮਹਿਲਾ ਅਧਿਆਪਕ ਵੀ ਜਮੀਨ ਤੇ ਡਿੱਗ ਗਈਆਂ।ਇਸ ਮੌਕੇ ‘ਤੇ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਬਹੁਤ ਹੀ ਅਮਨ-ਚੈਨ ਨਾਲ ਦੀਨਾਨਗਰ ‘ਚ ਅਰੁਨਾ ਚੋਧਰੀ ਦੇ ਸ਼ਹਿਰ ਚ ਮਿਸ਼ਾਲ ਮਾਰਚ ਕੱਢ ਰਹੇ ਸੀ ਤੇ ਅਰੁਨਾ ਚੋਧਰੀ ਦੀ ਕੋਠੀ ਸਾਹਮਣੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਹੈ ਉਨ੍ਹਾਂ ਆਰੋਪ ਲਗਾਇਆ ਕਿ ਮਰਦ ਪੁਲਿਸ ਕਰਮਚਾਰੀਆਂ ਨੇ ਮਹਿਲਾ ਅਧਿਆਪਕਾਂ ਤੇ ਲਾਠੀਆਂ ਵਰਸ਼ਾਈਆਂ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਸਰਕਾਰ ਨੇ ਸਾਡੀਆਂ ਤਨਖਾਹਾਂ ਵਿੱਚ ਕਟੌਤੀ ਕਰਕੇ ਸਾਡੇ ਨਾਲ ਧੱਕਾ ਕੀਤਾ ਹੈ ਜਿਸ ਨੂੰ ਅਧਿਆਪਕ ਵਰਗ ਕਦੇ ਵੀ ਮੁਆਫ ਨਹੀਂ ਕਰੇਗਾ।

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...