Breaking News
Home / News / ਸੁਖਬੀਰ ਬਾਦਲ ਬਣ ਸਕਦੇ ਨੇ ਵਿਰੋਧੀ ਧਿਰ ਦੇ ਨਵੇਂ ਨੇਤਾ !

ਸੁਖਬੀਰ ਬਾਦਲ ਬਣ ਸਕਦੇ ਨੇ ਵਿਰੋਧੀ ਧਿਰ ਦੇ ਨਵੇਂ ਨੇਤਾ !

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ) ਕੁੱਝ ਸਮਾਂ ਪਹਿਲਾਂ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ਼. ਫ਼ੂਲਕਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਕੱਲ੍ਹ ਆਪਣੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ ਹੁਣ ਜੇਕਰ ਉਹ ਕੱਲ੍ਹ ਅਸਤੀਫ਼ਾ ਦੇ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਕੋਲ 19 ਵਿਧਾਇਕ ਰਹਿ ਜਾਣਗੇ,ਜਿਨ੍ਹਾਂ ਚੋਂ ਪਹਿਲਾਂ ਹੀ 8 ਵਿਧਾਇਕ ਪਾਰਟੀ ਨਾਲੋਂ ਅਲੱਗ ਹੋਕੇ ਬਾਗੀ ਨੇਤਾ ਸੁਖਪਾਲ ਖਹਿਰਾ ਨਾਲ ਖੜ੍ਹੇ ਹਨ ।ਜਦਕਿ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੂਬਾ ਵਿਧਾਨ ਸਭਾ ‘ਚ 17 ਵਿਧਾਇਕ ਹਨ । ਮੀਡੀਆ ਰਿਪੋਰਟਾਂ ਅਨੁਸਾਰ ਸੁਖਪਾਲ ਖਹਿਰਾ ਵੀ ਆਪਣੀ ਨਵੀਂ ਪਾਰਟੀ ਖੜ੍ਹੀ ਕਰ ਰਹੇ ਹਨ ਜੇਕਰ ਇਹ ਸੱਚ ਹੋਇਆ ਤਾਂ ਆਮ ਆਦਮੀ ਪਾਰਟੀ ਤੀਜੇ ਸਥਾਨ ‘ਤੇ ਚੱਲੀ ਜਾਵੇਗੀ ਜਿਸ ਕਾਰਨ ਅਕਾਲੀ ਦਲ-ਭਾਜਪਾ ਗੱਠਜੋੜ ਨਵੀਂ ਵਿਰੋਧੀ ਧਿਰ ਬਣ ਸਕਦੀ ਹੈ ਤੇ ਸੁਖਬੀਰ ਬਾਦਲ ਵਿਰੋਧੀ ਧਿਰ ਦੇ ਨਵੇਂ ਨੇਤਾ ।

About Time TV

Check Also

ਅੰਮ੍ਰਿਤਸਰ ਦੇ ਬੈਂਕ ‘ਚ ਡਾਕਾ, ਲੁਟੇਰੇ ਲੱਖਾਂ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ: ਤਰਸਿੱਕਾ ਬਲਾਕ ਅਧੀਨ ਪੈਂਦੇ ਪਿੰਡ ਖਜਾਲਾ ਵਿੱਚ ਅੱਜ ਬਾਅਦ ਦੁਪਹਿਰ ਚਾਰ ਅਣਪਛਾਤੇ ਲੁਟੇਰੇ ਬੈਂਕ ...