ਅਕਸਰ ਤੁਸੀ ਦੇਖਿਆ ਹੋਣਾ ਹੈ ਕਿ ਸਾਰੇ ਲੋਕ ਤੁਹਾਨੂੰ ਸਲਾਹ ਦਿੰਦੇ ਹੈ ਜਾਂ ਤੁਸੀ ਉਹਨਾਂ ਨੂੰ ਦਿੰਦੇ ਹੋ ਕਿ ਸਾਨੂੰ ਜਿਆਦਾ ਹੱਥ ਧੋਣੇ ਚਾਹੀਦੇ ਹੈ । ਆਮ ਹੀ ਕਿਹਾ ਜਾਂਦਾ ਹੈ ਕਿ ਖਾਣਾ ਖਾਣ ਤੋਂ ਬਾਅਦ , ਖਾਣਾ ਖਾਣ ਤੋਂ ਪਹਿਲਾ , ਘਰ ਤੋਂ ਬਾਹਰੋਂ ਆਉਣ ਤੇ ਹੱਥ ਧੋਣ ਦੀ ਸਲਾਹ ਦਿੱਤੀ ਹੋਣੀ ਹੈ।ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਸੈਂਟਰ ਦੇ ਮੁਤਾਬਕ, ਸਿਹਤਮੰਦ ਰਹਿਣ ਲਈ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜਰੂਰੀ ਹੁੰਦਾ ਹੈ।ਤੁਹਾਨੂੰ ਪਤਾ ਸਿਆਣੇ ਕਹਿੰਦੇ ਨੇ ਕੀ ਜਦੋਂ ਅਸੀ ਕਦੇ ਵੀ ਲਿਮਟਸ ਤੋਂ ਬਾਹਰ ਜਾ ਕੇ ਕੰੰਮ ਕਰਦੇ ਹਾਂ ਤਾਂ ਉਹ ਗਲਤ ਹੀ ਹੁੰਦਾ ਹੈ ।
ਸੋ ਬਿਲਕੁਲ ਠੀਕ ਹੈ ਕਿਉਕਿ ਜਦੋ ਅਸੀ ਜਰੂਰਤ ਤੋਂ ਜਿਆਦਾ ਹੱਥ ਧੋਦੇ ਹਾਂ ,ਤਾਂ ਫਿਰ ਉਹ ਵੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ।ਹੁਣ ਤੁਸੀ ਇਹ ਸੋਚ ਰਹੇ ਹੋਣੇ ਕਿ ਅਸਲ ‘ਚ ਹੱਥ ਕਿੰਨੇ ਵਾਰ ਧੋਣੇ ਚਾਹੀਦੇ ਹੈ ।ਹੈਲਥ ਐਕਸਪਰਟ ਦੇ ਮੁਤਾਬਕ ਸਾਡੀ ਸਕਿਨ ਉੱਤੇ 2 ਤਰ੍ਹਾਂ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ। ਇੱਕ ਜੋ ਸਾਨੂੰ ਬਿਮਾਰ ਕਰਦੇ ਹਨ, ਦੂਜੇ ਜੋ ਸਾਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ।
ਹੱਥ ਧੋਣ ਨਾਲ ਅਣ- ਹੈਲਦੀ ਬੈਕਟੀਰੀਆ ਤਾਂ ਨਿਕਲ ਜਾਂਦੇ ਹਨ, ਉਥੇ ਹੀ ਹੈਲਦੀ ਬੈਕਟੀਰੀਆ ਸਕਿਨ ਉੱਤੇ ਹੀ ਮੌਜੂਦ ਤਾਂ ਰਹਿੰਦੇ ਹਨ ਪਰ ਵਾਰ – ਵਾਰ ਹੱਥ ਧੋਣ ਨਾਲ ਕੁੱਝ ਹੱਦ ਤੱਕ ਹੈਲਦੀ ਬੈਕਟੀਰੀਆ ਨੂੰ ਨੁਕਸਾਨ ਪਹੁੰਚਦਾ ਹੈ।
ਸਕਿਨ ਡਰਾਈ —ਹੈਲਦੀ ਰਹਿਣ ਲਈ ਹੱਥ ਧੋਣਾ ਜਰੂਰੀ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਹੱਥ ਧੋਣ ਨਾਲ ਸਕਿਨ ਤੇ ਮੌਜੂਦ ਹੈਲਦੀ ਤੇਲ ਨਿਕਲ ਜਾਂਦਾ ਹੈ ਅਤੇ ਸਕਿਨ ਡਰਾਈ ਹੋ ਜਾਂਦੀ ਹੈ। ਸਕਿਨ ਡਰਾਈ ਹੋਣ ਨਾਲ ਇਸ ਉੱਤੇ ਮੌਜੂਦ ਹੈਲਦੀ ਬੈਕਟੀਰੀਆ ਵੀ ਨਿਕਲ ਜਾਂਦੇ ਹਨ। ਹੈਲਦੀ ਬੈਕਟੀਰੀਆ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।
ਹੱਥਾਂ ਨੂੰ ਸਾਫ਼ ਕਦੋ ਕਰੀਏ –
ਇਸਦੇ ਲਈ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਹਾਡੇ ਹੱਥਾਂ ਨੂੰ ਸਾਫ਼ ਕਰਨ ਦੀ ਕਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਦੱਸ ਦਈਏ ਕਿ ਟਾਇਲਟ ਤੋਂ ਨਿਕਲਣ ਦੇ ਬਾਅਦ ਹੱਥ ਧੋਣਾ ਬਹੁਤ ਜਰੂਰੀ ਹੁੰਦਾ ਹੈ। ਨਾਲ ਹੀ ਖਾਣਾ ਖਾਣ ਤੋਂ ਪਹਿਲਾਂ ਵੀ ਹੱਥ ਧੋਣਾ ਜਰੂਰੀ ਹੈ। ਪਰ ਜੇਕਰ ਤੁਸੀਂ ਫਲੋਰ ਉੱਤੇ ਡਿੱਗੀ ਕਿਸੇ ਚੀਜ਼ ਨੂੰ ਚੁੱਕਿਆ ਹੈ ਤਾਂ ਤੁਸੀ ਸਿਰਫ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਸਕਦੇ ਹੋ।