Breaking News
Home / Entertainment / Bollywood / Diljit Dosanjh ਦਾ ਨਵਾਂ ਗੀਤ ‘ਪਾਗਲ ‘ ਹੋਇਆ ਰਿਲੀਜ਼ …

Diljit Dosanjh ਦਾ ਨਵਾਂ ਗੀਤ ‘ਪਾਗਲ ‘ ਹੋਇਆ ਰਿਲੀਜ਼ …

ਪੰਜਾਬੀਆਂ ਦੀ ਸ਼ਾਨ ਜਲੰਧਰ ਦਾ ਜੰਮਪਲ ਪਾਲੀਵੁਡ ਇੰਡਸਟਰੀ ਦੇ ਨਾਲ ਬਾਲੀਵੁਡ ਇੰਡਸਟਰੀ ‘ਚ ਆਪਣੀ ਗਾਇਕੀ ਦੀ ਛਾਪ ਛੱਡਣ ਵਾਲੇ ਦਿਲਜੀਤ ਦੌਸਾਂਝ ਦਾ ਨਵਾਂ ਗੀਤ ‘ਪਾਗਲ ‘ ਰਿਲੀਜ਼ ਹੋ ਚੁਕਿਆ ਹੈ । ਇਹ ਗੀਤ ਦਿਲਜੀਤ ਦੌਸਾਝ ਦਾ ਸੈਡ ਸੌਗ ਹੈ ਅਤੇ ਇਸ ਗੀਤ ਨੂੰ ਪੁਰਾਣੇ ਇੰਗਲੈਡ ‘ਚ ਸੂਟ ਕੀਤਾ ਗਿਆ ਹੈ ।ਦਿਲ ਨੂੰ ਇੱਕ ਛੂਹ ਜਾਣ ਵਾਲਾ ਗੀਤ ਹੈ ਇਸ ‘ਚ ਪਿਆਰ ਦੇ ਰੂਪ ਨੂੰ ਦੱਸਿਆ ਹੈ ਕਿ ਕਿਸ ਤਰਾਂ੍ਹ ਇੱਕ ਪਿਆਰ ਕਰਨ ਵਾਲਾ ਕਿਸ ਤਰਾਂ੍ਹ ਦੁਨਿਆਦਾਰੀ ਨੂੰ ਭੁੱਲ ਜਾਂਦਾ ਹੈ ।ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਗੀਤ ਬਾਰੇ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਨੂੰ ਜਾਣਕਾਰੀ ਦਿੱਤੀ।ਜੇਕਰ ਹੁਣ ਅਸੀ ਇਸ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ‘ਚ ਇਹ ਦੱਸਿਆ ਹੈ ਕਿ ਕਿਸ ਤਰਾਂ੍ਹ ਦੋ ਪਿਆਰ ਕਰਨ ਵਾਲਿਆਂ ‘ਚ ਅਵਿਸ਼ਾਵਾਸ ਪੈਦਾ ਹੋ ਜਾਂਦਾ ਹੈ , ਜੀ ਹਾਂ ਕਿਸ ਤਰ੍ਹਾਂ ਅਦਾਕਾਰਾ ਦਾ ਪਿਤਾ ਦੋਹਾਂ ਦੇ ਵਿੱਚ ਗਲਤਫਹਿਮੀ ਪੈਦਾ ਕਰ ਦਿੰਦਾ ਹੈ ਤੇ ਇਹ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਹਨ ਪਰ ਇਸ ਨਾਲ ਇਹ ਵੀ ਦਿਖਾਇਆ ਗਿਆ ਹੈਕਿ ਕਿਸ ਤਰ੍ਹਾਂ ਦੋਵੇਂ ਇੰਨਾ ਪਿਆਰ ਹੋਣ ਦੇ ਬਾਵਜੂਦ ਇੱਕ ਦੂਜੇ ਵੱਲ ਮੋਹ ਨਹੀਂ ਛੱਡ ਪਾਉਂਦੇ।ਇਸ ਤਰ੍ਹਾਂ ਹੀ ਬਾਅਦ ਵਿੱਚ ਅਦਾਕਾਰਾ ਦਾ ਪਿਤਾ ਉਸ ਦੀ ਸਾਰੀ ਗਰਲਫਹਿਮੀ ਦੂਰ ਕਰਦਾ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਇਸ ਨਾਲ ਦਿਲਜੀਤ ਦਾ ਗੀਤ ਬੇਹੱਦ ਭਾਵੁਕ ਕਰ ਦੇਣ ਵਾਲਾ ਹੈ।ਇਸ ਨਾਲ ਹੀ ਦਿਲਜੀਤ ਨੇ ਇਸ ਗੀਤ ਦੇ ਜ਼ਰੀਏ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਵਾਰ ਪਿਆਰ ਵਿੱਚ ਫਿੱਕ ਆ ਜਾਵੇ ਤਾਂ ਉਹ ਕਦੇ ਵੀ ਦੂਰ ਨਹੀਂ ਜਾਂਦੀ।ਦੱਸ ਦੇਈਏ ਕਿ ਥੋੜੀ ਹੀ ਦੇਰ ਵਿੱਚ ਇਸ ਗੀਤ ਨੂੰ 1 ਲੱਖ ਤੋਂ ਵੱਧ ਵਿਊਜ ਮਿਲ ਗਏ।ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਇਸ ਨੂੰ ਡਾਇਰੈਕਟ ਨਵਜੀਤ ਬੁੱਟਰ ਨੇ ਕੀਤਾ ਹੈ ਅਤੇ ਇਸ ਗੀਤ ਨੂੰ ਮਿਊਜਿਕ ਗੋਲਡ ਬੁਆਏ ਨੇ ਦਿੱਤਾ ਹੈ।ਦਿਲਜੀਤ ਨੇ ਜਿਵੇਂ ਹੀ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਦਿਲਜੀਤ ਦੇ ਫੈਨਜ਼ ਦੀ ਪ੍ਰਤੀਕਿਿਰਆਵਾਂ ਆਉਣੀ ਸ਼ੁਰੂ ਹੋ ਗਈਆਂ।

 

 

About Time TV

Check Also

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ Post Views: 17