Breaking News
Home / News / ਜੇ ਸੁਖਬੀਰ ਬਾਦਲ ਪਾਰਟੀ ਛੱਡ ਦੇਣ ਤਾਂ ਖਹਿਰਾ ਛੱਕ ਲੈਣਗੇ ਅੰਮ੍ਰਿਤ !

ਜੇ ਸੁਖਬੀਰ ਬਾਦਲ ਪਾਰਟੀ ਛੱਡ ਦੇਣ ਤਾਂ ਖਹਿਰਾ ਛੱਕ ਲੈਣਗੇ ਅੰਮ੍ਰਿਤ !

ਪਟਿਆਲਾ, 12 ਅਕਤੂਬਰ (ਅਮਰਜੀਤ ਸਿੰਘ) ਅੱਜ ਸਾਬਕਾ ਵਿਰੋਧੀ ਧਿਰ ਦੇ ਨੇਤਾ ਪਟਿਆਲਾ ਸਥਿੱਤ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚੇ ਸਨ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੰਿਗ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਹੋ ਸਕਦਾ, ਬਰਾਬਰਤਾ ਸਭ ਦਾ ਹੱਕ ਹੈ ਅਤੇ ਬੀਤੇ ਦਿਨੀ ਧਰਨਾ ਤੇ ਬੈਠੀਆਂ ਕੁੜੀਆ ‘ਤੇ ਹਮਲਾ ਨਿੰਦਣਯੋਗ ਹੈ ।ਇਸ ਤੋਂ ਇਲਾਵਾ ਇਸ ਮੌਕੇ ਇੱਕ ਸਵਾਲ ਦੇ ਜਵਾਬ “ਸੁਖਬੀਰ ਬਾਦਲ ਕਹਿੰਦੇ ਹਨ ਕਿ ਖਹਿਰਾ ਹੁਣ ਅੰਮ੍ਰਿਤ ਛੱਕਣ ਜਾ ਰਹੇ ਹਨ” ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਸੁਖਬੀਰ ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਦੇਣ ਤਾਂ ਮੈਂ ਅੰਮ੍ਰਿਤ ਛੱਕ ਲੈਂਦਾ ਹਾਂ । ਇੰਨ੍ਹਾਂ ਨੇ ਅੰਮ੍ਰਿਤਧਾਰੀ ਸਿੱਖ ਹੋ ਕੇ ਕਿਹੜਾ ਚੰਨ ਚਾੜ੍ਹਤਾ ਇੰਨ੍ਹਾਂ ਦੇ ਖ਼ੁਦ ਦੇ ਰਾਜ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ । ਅਜਿਹੇ ਪੂਰਨ ਸਿੱਖਾਂ ਨਾਲੋਂ ਬੰਦਾ ਇੰਝ ਹੀ ਚੰਗਾ ਹੈ ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...