Breaking News
Home / News / ਪੀ.ਏ.ਯੂ. ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਆਰੰਭ

ਪੀ.ਏ.ਯੂ. ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਆਰੰਭ

ਲੁਧਿਆਣਾ 12 ਅਕਤੂਬਰ: ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਪ੍ਰਾਯੋਜਿਤ 31ਵਾਂ ਰਾਸ਼ਟਰ ਪੱਧਰੀ ਸੀਏਐਫਟੀ ਸਿਖਲਾਈ ਕੈਂਪ ਪੀਏਯੂ ਵਿੱਚ ਆਰੰਭ ਹੋਇਆ । ਤਿੰਨ ਹਫ਼ਤਿਆਂ ਦਾ ਇਹ ਸਿਖਲਾਈ ਕੈਂਪ ‘ਕੁਦਰਤੀ ਸਰੋਤਾਂ ਦੀ ਸੰਭਾਲ ਕਰਦਿਆਂ ਖੇਤੀ ਆਮਦਨ ਦੁੱਗਣੀ ਕਿਵੇਂ ਕਰੀਏ’ ਦੇ ਉਦੇਸ਼ ਨਾਲ ਭੂਮੀ ਵਿਿਗਆਨ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ । ਸੀਏਐਫਟੀ ਦੇ ਨਿਰਦੇਸ਼ਕ ਅਤੇ ਭੂਮੀ ਵਿਿਗਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਦਾ ਸਵਾਗਤ ਕੀਤਾ ।  ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਮੁੱਖ ਮਹਿਮਾਨ ਨੇ ਕੁਦਰਤੀ ਸਰੋਤਾਂ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਖੇਤੀ ਆਮਦਨ ਵਧਾਉਣ ਦੇ ਵਸੀਲੇ ਵਜੋਂ ਇਹਨਾਂ ਦੀ ਸੰਭਾਲ ਦੇ ਤਰੀਕਿਆਂ ਬਾਰੇ ਗੱਲ ਕੀਤੀ । ਉਹਨਾਂ ਨੇ ਇਸ ਕੈਂਪ ਵਿੱਚੋਂ ਗ੍ਰਹਿਣ ਕੀਤੀ ਸਿੱਖਿਆ ਨੂੰ ਅੱਗੇ ਫੈਲਾਉਣ ਲਈ ਪ੍ਰੇਰਿਤ ਕਰਦਿਆਂ ਭੂਮੀ ਦੀ ਸਿਹਤ ਸੁਧਾਰ ਬਾਰੇ ਆਉਣ ਵਾਲੇ ਸੈਸ਼ਨਾਂ ਲਈ ਕੁੱਝ ਸੁਝਾਅ ਵੀ ਦਿੱਤੇ । ਮੁੱਖ ਸੰਯੋਜਕ ਡਾ. ਰਾਜੀਵ ਸਿੱਕਾ ਨੇ ਕਿਹਾ ਕਿ 11 ਸੂਬਿਆਂ ਦੇ ਵਿਿਗਆਨੀ ਦੇਸ਼ ਭਰ ਵਿੱਚੋਂ ਇਸ ਕੈਂਪ ਵਿੱਚ ਪਹੁੰਚੇ ਹਨ ।ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਕੈਂਪ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਸਿਖਲਾਈ ਦੇ ਕੇ ਪਾਣੀ ਦੀ ਸੰਭਾਲ, ਪਰਾਲੀ ਦੀ ਸੰਭਾਲ ਅਤੇ ਪੋਸ਼ਕ ਤੱਤਾਂ ਦੀ ਸੰਭਾਲ ਰਾਹੀਂ ਆਮਦਨ ਵਧਾਉਣ ਦੇ ਤਰੀਕੇ ਭਾਗ ਲੈਣ ਵਾਲਿਆਂ ਨਾਲ ਸਾਂਝੇ ਕੀਤੇ ਜਾਣਗੇ । ਫ਼ਸਲਾਂ ਦੀ ਰਹਿੰਦ-ਖੂੰਹਦ, ਜੈਵਿਕ ਖੇਤੀ ਅਤੇ ਖੇਤੀ ਜੰਗਲਾਤ ਦੀ ਤਕਨੀਕ ਰਾਹੀਂ ਖੇਤੀ ਪ੍ਰਬੰਧ ਬਿਹਤਰ ਬਨਾਉਣ ਦੇ ਤਰੀਕੇ ਇਸ ਕੈਂਪ ਵਿੱਚ ਮੁੱਖ ਤੌਰ ਤੇ ਵਿਚਾਰ ਅਧੀਨ ਹੋਣਗੇ ।ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤੀ ਖੇਤੀ ਖੋਜ ਸੰਸਥਾਨ ਆਈਏਆਰਆਈ, ਭਾਰਤੀ ਭੂਮੀ ਵਿਿਗਆਨ ਸੰਸਥਾ ਭੋਪਾਲ ਸੀਆਈਐਮਐਮਵਾਈਟੀ (ਬੀਸਾ) ਲਾਢੋਵਾਲ ਦੇ ਮਾਹਿਰ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਸਾਂਝੇ ਕਰਨਗੇ । ਇੱਥੇ ਇਹ ਜ਼ਿਕਰਯੋਗ ਹੈ ਕਿ ਭੂਮੀ ਵਿਿਗਆਨ ਵਿਭਾਗ ਹੁਣ ਤੱਕ 30 ਤੋਂ ਵਧੇਰੇ ਸੀਏਐਫਟੀ ਸਿਖਲਾਈ ਕੈਂਪ ਲਗਾ ਕੇ 525 ਦੇ ਕਰੀਬ ਵਿਿਗਆਨੀਆਂ ਨੂੰ ਸਿਖਲਾਈ ਦੇ ਚੁੱਕਿਆ ਹੈ । ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 1994 ਵਿੱਚ ਇਸ ਵਿਭਾਗ ਨੂੰ ਸਨਮਾਨ ਵੀ ਪ੍ਰਾਪਤ ਹੋਇਆ ਸੀ ।

About Time TV

Check Also

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਪੰਜਾਬ ਦੇ ਤੀਜੇ ਬੱਜਟ ਦੇ ਵੇਰਵੇ ਲਈ ਪੜੋ ਪੂਰੀ ਖਬਰ

ਚੰਡੀਗੜ੍ਹ – ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ ‘ਚ ਅਹਿਮ ਐਲਾਨ ਕੀਤੇ ...

Leave a Reply

Your email address will not be published. Required fields are marked *