Breaking News
Home / News / ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੰਗੀਆਂ ਵਿਦਿਆਰਥੀਆਂ ਦੀਆਂ ਮੰਗਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੰਗੀਆਂ ਵਿਦਿਆਰਥੀਆਂ ਦੀਆਂ ਮੰਗਾਂ

ਪਟਿਆਲਾ,(ਅਮਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਨੇ ਕੁੱਝ ਹੱਦ ਤੱਕ ਵਿਿਦਆਰਥੀਆਂ ਦੀਆ ਮੰਗਾਂ ਸਵੀਕਾਰ ਕਰ ਲਈਆਂ ਹਨ ਅਤੇ ਮੰਗਾਂ ਮੰਨੇ ਜਾਣ ਉਪਰੰਤ ਵਿਿਦਆਰਥੀਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ । ਯੂਨੀਵਰਸਿਟੀ ਨੇ ਕੁੜੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ ਦੇ 8.00 ਵਜੇ ਤੋਂ ਵਧਾ ਕੇ 9.00 ਵਜੇ ਕਰਨ ਦਾ ਫੈਸਲਾ ਕੀਤਾ ਹੈ ।ਜ਼ਿਕਰਯੋਗ ਹੈ ਕਿ ਜਿਹੜੀਆਂ ਵਿਿਦਆਰਥਣਾਂ ਰਾਤ 10.00 ਵਜੇ ਤੱਕ ਹੋਸਟਲ ਵਿਚ ਆਉਣਗੀਆਂ ਉਨ੍ਹਾਂ ਤੋਂ ਕੋਈ ਲੇਟ ਐਂਟਰੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ ਪਰ ਉਹ ਹੋਸਟਲ ਵਿਚ ਦਾਖਲੇ ਸਮੇਂ ਇਸ ਮੰਤਵ ਲਈ ਰੱਖੇ ਰਜਿਸਟਰ ਵਿੱਚ ਐਂਟਰੀ ਕਰਨਗੀਆਂ।ਲਾਇਬਰੇਰੀ ਜਾਣ ਵਾਸਤੇ ਸ਼ਾਮ 9.00 ਵਜੇ ਤੇ ਵਾਪਿਸ ਆਉਣ ਲਈ ਰਾਤ 11.00 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...