Breaking News
Home / Breaking News / ਜਾਣੋ, ਕਦੋਂ ਤੇ ਕਿਸ ਰੋਗ ਵਾਲੇ ਨਹੀ ਖਾ ਸਕਦੇ ਚਾਵਲ …

ਜਾਣੋ, ਕਦੋਂ ਤੇ ਕਿਸ ਰੋਗ ਵਾਲੇ ਨਹੀ ਖਾ ਸਕਦੇ ਚਾਵਲ …

ਡਾਇਬਟੀਜ਼ ਦਾ ਨਾਮ ਲੈਂਦੇ ਹੀ ਇੱਕ ਗੰਭੀਰ ਬਿਮਾਰੀ ਵੱਲ ਸੰਦੇਸ਼ਾਂ ਲੱਗਦਾ ਹੈ ਸਾਰੇ ਜਾਣਦੇ ਹਨ ਕਿ ਡਾਇਬਟੀਜ਼ ਇੱਕ ਗੰਭੀਰ ਬਿਮਾਰੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ,ਕਿਉਕਿ ਡਾਈਟ ‘ਚ ਕੀਤੀ ਗਈ ਲਾਪਰਵਾਹੀ ਸ਼ੁਗਰ ਦੇ ਮਰੀਜ਼ਾ ਦੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ।ਭਾਰਤ ਦੇਸ਼ ਆਮ ਦੇਖਿਆਂ ਜਾਂਦਾ ਹੈ ਕਿ ਘਰਾਂ ‘ਚ ਅਕਸਰ ਦਾਲ ਰੋਟੀ ਤੋਂ ਬਾਅਦ ਚਾਵਲ ਖਾਂਦੇ ਜਾਂਦੇ ਹੈ ।ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸ਼ੁਗਰ ਦੇ ਮਰੀਜ਼ ਦੇ ਲਈ ਕਿੰਨੇ ਕੁ ਖਾਣੇ ਸਹੀ ਹੈ ।ਪਰ ਇਹ ਤੁਹਾਨੂੰ ਪਤਾ ਲੱਗ ਜਾਵੇਗਾ ।ਹੈਲਥ ਐਕਸਪਰਟ ਦਾ ਕਹਿਣਾ ਹੈ ਕਿ ਚਾਵਲ ਵਿੱਚ ਮੌਜੂਦ ਕਾਰਬੋਹਾਈਡਰੇਟ ਅਤੇ ਕੈਲੋਰੀ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ। ਬ੍ਰਿਿਟਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਸਟੱਡੀ ਦੇ ਮੁਤਾਬਕ ਜੋ ਲੋਕ ਜ਼ਿਆਦਾ ਮਾਤਰਾ ਵਿੱਚ ਚਾਵਲ ਖਾਂਦੇ ਹਨ ਉਨ੍ਹਾਂ ਵਿੱਚ ਟਾਈਪ – 2 ਡਾਇਬਟੀਜ਼ ਹੋਣ ਦਾ ਖ਼ਤਰਾ ਵੀ ਜਿਆਦਾ ਹੁੰਦਾ ਹੈ।ਹਾਲਾਂਕਿ ਹੈਲਥ ਐਕਸਪਰਟ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਡਾਇਬਟੀਜ਼ ਹੈ ਅਤੇ ਤੁਸੀ ਚਾਵਲ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਚਾਵਲਾਂ ਤੋਂ ਦੂਰੀ ਬਣਾਉਣ ਦੀ ਬਿਲਕੁੱਲ ਜ਼ਰੂਰਤ ਨਹੀਂ ਹੈ, ਸਗੋਂ ਤੁਸੀ ਹਫਤੇ ਵਿੱਚ ਇੱਕ ਵਾਰ ਘੱਟ ਮਾਤਰਾ ਵਿੱਚ ਚਾਵਲ ਖਾ ਸਕਦੇ ਹੋ। ਦੱਸ ਦਈਏ ਕਿ ਡਾਇਬਟੀਜ਼ ਦੇ ਮਰੀਜ਼ ਸਾਰੇ ਤਰ੍ਹਾਂ ਦੇ ਚਾਵਲ ਖਾ ਸਕਦੇ ਹਨ ਪਰ ਬ੍ਰਾਊਨ ਚਾਵਲ ਸਫੇਦ ਚਾਵਲ ਦੀ ਤੁਲਣਾ ਵਿੱਚ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਦਰਅਸਲ ਬ੍ਰਾਊਨ ਚਾਵਲ ਵਿੱਚGlycemic ਇੰਡੈਕਸ ਦਾ ਪੱਧਰ 68 ਹੁੰਦਾ ਹੈ, ਜਦੋਂ ਕਿ ਸਫੇਦ ਚਾਵਲ ਵਿੱਚ ਇਸਦੀ ਮਾਤਰਾ 73 ਹੁੰਦੀ ਹੈ। ਹੈਲਥ ਐਕਸਪਰਟ ਦੇ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਉਨ੍ਹਾਂ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ Glycemicਇੰਡੈਕਸ ਦਾ ਪੱਧਰ 55 ਤੋਂ ਘੱਟ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਹੈ।ਜਦੋਂ ਕਿ 70 ਤੋਂ ਜ਼ਿਆਦਾ

ਇੰਡੈਕਸ ਵਾਲੀ ਚੀਜ਼ਾਂ ਦਾ ਸੇਵਨ ਡਾਇਬਟੀਜ਼ ਦੇ ਮਰੀਜ਼ਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।

ਇਸ ਲਈ ਹੈਲਥ ਐਕਸਪਰਟ ਡਾਇਬਟੀਜ਼ ਦੇ ਮਰੀਜ਼ਾਂ ਨੂੰ ਸਫੇਦ ਚਾਵਲ ਦੀ ਜਗ੍ਹਾ ਬ੍ਰਾਊਨ ਚਾਵਲ ਖਾਣ ਦੀ ਸਲਾਹ ਦਿੰਦੇ ਹਨ। ਇਹ ਵੀ ਵਧੀਆ ਹੋਵੇਗਾ ਕਿ ਚਾਵਲ ਵਿੱਚ ਸਬਜ਼ੀਆਂ ਜਿਵੇਂ ਗਾਜਰ, ਮਟਰ, ਪਿਆਜ ਮਿਲਾਕੇ ਖਾਓ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...