Breaking News
Home / News / ਸਬਜ਼ੀ ਘੋਟਾਲੇ ਦੇ ਦਸਤਾਵੇਜ਼ ਦੇਣ ਲਈ ਕਰਤਾਰ ਕੋਛੜ ਨੇ ਰੱਖੀ ਸ਼ਰਤ

ਸਬਜ਼ੀ ਘੋਟਾਲੇ ਦੇ ਦਸਤਾਵੇਜ਼ ਦੇਣ ਲਈ ਕਰਤਾਰ ਕੋਛੜ ਨੇ ਰੱਖੀ ਸ਼ਰਤ

ਨਵੀਂ ਦਿੱਲੀ, 13 ਅਕਤੂਬਰ : 2012 ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੋਏ 5 ਕਰੋੜ ਰੁਪਏ ਦੇ ਕਥਿਤ ਸ਼ਬਜ਼ੀ ਘੋਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਘੋਟਾਲੇ ਦੇ ਉਜਾਗਰਕਰਤਾ ਦਿੱਲੀ ਕਮੇਟੀ ਦੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਨਾਲ ਮੁਲਾਕਾਤ ਕੀਤੀ।  ਯੂਥ ਆਗੂ ਸਤਬੀਰ ਸਿੰਘ ਗਗਨ ਦੇ ਨਾਲ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਸਾਬਕਾ ਮੈਂਬਰ ਗੁਰਵਿੰਦਰ ਪਾਲ ਸਿੰਘ ਸਣੇ ਵਫ਼ਦ ‘ਚ ਸ਼ਾਮਿਲ ਆਗੂਆਂ ਨੇ ਕੋਛੜ ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕੀਤੇ ਗਏ ਕਾਲੇ ਕਾਰਨਾਮਿਆਂ ਦੇ ਚਿੱਠੇ ਉਨ੍ਹਾਂ ਨੂੰ ਸੌਂਪਣ ਦੀ ਅਪੀਲ ਕੀਤੀ ਤਾਂ ਕਿ ਗੁਰੂ ਦੀ ਗੋਲਕ ਨੂੰ ਲੁਟਾਉਣ ਵਾਲੇ ਆਗੂਆਂ ਨੂੰ ਸੱਜਾ ਦਿਵਾਈ ਜਾ ਸਕੇ।ਕੋਛੜ ਨੇ ਦੋਸ਼ੀਆਂ ਨੂੰ ਸੱਜਾ ਦਿਵਾਉਣ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਸਾਰੇ ਦਸਤਾਵੇਜ਼ ਕਈ ਘੋਟਾਲਿਆਂ ਦੀ ਗਵਾਹੀ ਭਰਦੇ ਹਨ। ਇਸ ਲਈ ਉਕਤ ਦਸਤਾਵੇਜ਼ਾ ਨੂੰ ਮਾਹਿਰ ਹੱਥਾਂ ‘ਚ ਸੌਂਪਣ ‘ਤੇ ਉਨ੍ਹਾਂ ਨੂੰ ਜਿਆਦਾ ਖੁਸ਼ੀ ਹੋਵੇਗੀ। ਕੋਛੜ ਨੇ ਇਸ ਮਾਮਲੇ ‘ਚ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਮਾਹਿਰਾਂ ਦੀ 5 ਮੈਂਬਰੀ ਕਮੇਟੀ ਬਣਾਉਣ ਦੀ ਅਪੀਲ ਕੀਤੀ। ਤਾਂਕਿ ਯੋਗ ਹੱਥਾਂ ‘ਚ ਉਹ ਦਸਤਾਵੇਜ਼ ਸੌਂਪ ਸਕਣ।ਇਸ 5 ਮੈਂਬਰੀ ਕਮੇਟੀ ‘ਚ 1 ਚਾਰਟਰਡ ਐਕਾਊਂਟੇਂਟ, 1 ਵਕੀਲ, 2 ਆਗੂ ਸ਼੍ਰੋਮਣੀ ਅਕਾਲੀ ਦਲ ਦੇ ਅਤੇ 1 ਆਗੂ ਪੰਥਕ ਸੇਵਾ ਦਲ ਦਾ ਸ਼ਾਮਿਲ ਕਰਨ ਦੀ ਸਲਾਹ ਦਿੱਤੀ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਗਨ ਨੇ ਦੱਸਿਆ ਕਿ ਗੱਲਬਾਤ ਬੜੇ ਹੀ ਸੁਖਾਵੇ ਮਾਹੌਲ ‘ਚ ਹੋਈ ਹੈ ਅਤੇ ਇਸ ਗੱਲ ‘ਤੇ ਦੋਨੋਂ ਧਿਰਾਂ ਸਹਿਮਤ ਸਨ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸੱਜਾ ਜਰੂਰ ਦਿਵਾਉਣੀ ਚਾਹੀਦੀ ਹੈ। ਇਸ ਲਈ ਯੂਥ ਅਕਾਲੀ ਦਲ ਵੱਲੋਂ ਇਸ ਮਾਮਲੇ ‘ਚ ਕਮੇਟੀ ਪ੍ਰਧਾਨ ਨੂੰ ਕੋਰ ਕਮੇਟੀ ਬਣਾਉਣ ਦੀ ਅਸੀਂ ਮੰਗ ਕਰਾਂਗੇ।

About Time TV

Check Also

ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ

ਪਟਿਆਲਾ (ਸਾਹਿਬ ਸਿੰਘ/ਅਮਰਜੀਤ ਸਿੰਘ )-ਖਹਿਰਾ ਧੜੇ ਦਾ ਇਨਸਾਫ ਮਾਰਚ ਅੱਜ ਸਮਾਪਤ ਹੋ ਰਿਹਾ ਹੈ। ਇਹ ...