Home / national / ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਫੂਕਿਆ ਜਾਵੇਗਾ ਰਾਵਣ ਦਾ ਪੁਤਲਾ

ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਫੂਕਿਆ ਜਾਵੇਗਾ ਰਾਵਣ ਦਾ ਪੁਤਲਾ

ਪਟਿਆਲਾ, (ਅਮਰਜੀਤ ਸਿੰਘ) ਦੁਸ਼ਹਿਰਾ ਜਿਥੇ ਪੂਰੇ ਵਿਸ਼ਵ ਭਰ ‘ਚ ਮਨਾਇਆ ਜਾ ਰਿਹਾ ਹੈ, ਉਥੇ ਹੀ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਦੀ ਤਾਂ ਪਟਿਆਲਾ ਸ਼ਹਿਰ ਦੇ ਵੀਰ ਹਕੀਕਤ ਰਾਏ ਗਰਾਉਂਡ ਵਿਖੇ,
ਜਿਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।  ਜਿਸ ‘ਚ ਰਾਜਨੀਤਿਕ, ਸਮਾਜਿਕ ਤੇ ਧਰਮਿਕ ਸਖਸ਼ੀਅਤਾਂ ਇਸ ਸਮਾਗਮ ‘ਚ ਸ਼ਿਰਕਤ ਕਰਨਗੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਗ੍ਹਾਂ ‘ਤੇ ਚਾਰ ਪੁਤਲੇ ਤਿਆਰ ਕੀਤੇ ਗਏ ਹਨ । 
ਤੁਸੀਂ ਵੀ ਹੈਰਾਨ ਹੋ ਰਹੇ ਹੋਵੇਗੇ ਕਿ ਇਸ ਦੁਸ਼ਹਿਰੇ ਦੇ ਦਿਹਾੜੇ ਦੇ ਤਿੰਨ ਪੁਤਲਿਆਂ ਨੂੰ ਅੱਗ ਲਗਾਉਂਦਿਆਂ ਵੇਖਦਿਆਂ ਹੋਵੇਗਾ, ਪਰ ਇਸ ਵਾਰ ਚੌਥਾ ਪੁਤਲਾ ਜੋ ਕਿ ਨਸ਼ਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਵੀਰ ਹਕੀਕਤ ਗਰਾਉੂਂਡ ‘ਚ ਸਾੜਿਆ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਤੋਂ ਹੋਵੇਗੀ, ਕਿਉਂਕਿ ਵੱਧ ਰਹੇ ਨਸ਼ੇ ਨੂੰ ਇਹ ਪੁਤਲਾ ਦਰਸਾਵੇਗਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਉਸ ਦੇ ਕਿਸ ਤਰ੍ਹਾਂ ਹਾਲਾਤ ਹੁੰਦੇ  ਹਨ।

About Time TV

Check Also

ਪਾਕਿਸਤਾਨ ਦੇ ਕੌਮੀ ਦਿਵਸ ‘ਚ ਸ਼ਿਰਕਤ ਨਹੀਂ ਕਰੇਗਾ ਭਾਰਤ

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪਾਕਿਸਤਾਨ ਕੌਮੀ ਦਿਵਸ ‘ਤੇ ਕਿਸੇ ਵੀ ਭਾਰਤੀ ...

Leave a Reply

Your email address will not be published. Required fields are marked *