Breaking News
Home / Breaking News / ਇਨਸਾਨੀਅਤ ਇੱਕ ਵਾਰ ਫਿਰ ਹੋਈ ਤਾਰ- ਤਾਰ ….

ਇਨਸਾਨੀਅਤ ਇੱਕ ਵਾਰ ਫਿਰ ਹੋਈ ਤਾਰ- ਤਾਰ ….

ਆਏ ਦਿਨ ਕੋਈ ਨਾ ਕੋਈ ਕੁੜੀ ਕਿਸੇ ਹਵਸ਼ੀ ਦੇ ਹੱਥ ਚੜ੍ਹ ਜਾਂਦੀ ਹੈ ਤੇ ਫਿਰ ਇੱਕ ਵਾਰ ਸੁਰਖੀਆਂ ‘ਚ ਬਣ ਜਾਂਦੀ ਹੈ ਪਰ ਸਿਰਫ ਉਸ ਨੂੰ ਨਿਊਜ ਪੇਪਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਿਤ ਰੱਖੀਆਂ ਜਾਂਦਾ ਹੈ ।ਉਸ ਨੂੰ ਕੋਈ ਵੀ ਇਨਸਾਫ ਨਹੀ ਮਿਲਦਾ ਜੇਕਰ ਇਨਸਾਫ ਮਿਲਦਾ ਹੈ ਤਾਂ ਉਹ ਉਸ ਸਮੇਂ ਮਿਲਦਾ ਹੈ ਜਦੋੋ ਤੱਕ ਹੋਰ ਕਿੰਂਨੀਆਂ ਹੀ ਕੁੜੀਆਂ ਇਹਨਾਂ ਹਵਸ਼ੀਆਂ ਦੀਆਂ ਸ਼ਿਕਾਰ ਹੋ ਜਾਂਦੀਆਂ ਹੈ ।ਇੱਕ ਪਾਸੇ ਤਾਂ ਅਸੀ ਮਾਂ ਦੁਰਗਾ ਨੂੰ ਪੂਜਦੇ ਹਾਂ ਤੇ ਦੂਜੇ ਹੀ ਪਾਸੇ ਸਾਡੀਆਂ ਧੀਆਂ ਨਾਲ ਆਏ ਦਿਨ ਕੋਈ ਨਾ ਕੋਈ ਕੁੜੀ ਦਾ ਬਲਾਤਕਾਰ ਹੋ ਜਾਂਦਾ ਹੈ ।ਅਸੀ ਰਾਵਣ ਤਾਂ ਫੂਕਣ ਦੇ ਲਈ ਜਾ ਰਹੇ ਹਾਂ ਪਰ ਅਸੀ ਖੁਦ ਦੇ ਅੰਦਰ ਤਾਂ ਅਸੀ ਰਾਵਣ ਨੂੰ ਸਮਾਈ ਬੈਠੇ ਹਾਂ। ਜਿੱਥੇ ਇੱਕ ਅਪਾਹਿਜ ਲੜਕੀ ਦੇ ਨਾਲ ਦੋ ਨੌਜਵਾਨਾਂ ਵੱਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਮੰਗਲਵਾਰ ਰਾਤ ਲੜਕੀ ਰਾਮਲੀਲਾ ਦੇਖਣ ਗਈ ਸੀ। ਅਚਾਨਕ ਕਾਰ ‘ਚ ਦੋ ਨੌਜਵਾਨ ਆਏ ਅਤੇ ਉਸਨੂੰ ਜਬਰਨ ਚੁੱਕ ਕੇ ਲੈ ਗਏ। ਉਸਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਸੜਕ ‘ਤੇ ਸੁੱਟਕੇ ਦੋਸ਼ੀ ਫਰਾਰ ਹੋ ਗਏ।ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ‘ਚ ਆਨਾਕਾਨੀ ਕਰ ਰਹੀ ਸੀ, ਜਿਸਦੇ ਚੱਲਦਿਆਂ ਲੋਕਾਂ ਨਾਲ ਆਏ ਸੇਵਾਦਾਰ ਦੀ ਪੁਲਿਸ ਵਾਲਿਆਂ ਨਾਲ ਬਹਿਸ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।ਘਟਨਾ ਮੰਗਲਵਾਰ ਰਾਤ ਜਲੰਧਰ ਸ਼ਹਿਰ ਦੇ ਬਸਤੀ ਬਾਬਾ ਖੇਡ ਇਲਾਕੇ ਦੀ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਦੇ ਅਨੁਸਾਰ ਇਲਾਕੇ ਦੀ 18 ਸਾਲ ਦੀ ਇੱਕ ਪੋਲੀਓ ਦੀ ਸ਼ਿਕਾਰ ਲੜਕੀ ਰਾਮਲੀਲਾ ਦੇਖਣ ਲਈ ਗਈ ਹੋਈ ਸੀ।

ਦੋ ਨੌਜਵਾਨਾਂ ਨੇ ਇੱਕ ਕਾਰ ‘ਚ ਉਸਨੂੰ ਅਗਵਾਹ ਕੀਤਾ ਅਤੇ ਬਲਾਤਕਾਰ ਤੋਂ ਬਾਅਦ ਉਸਨੂੰ ਕਾਰ ਤੋਂ ਸੁੱਟਕੇ ਚਲੇ ਗਏ। ਲੜਕੀ ਵੱਲੋਂ ਰੌਲਾ ਪਾਉਣ ‘ਤੇ ਨੇੜੇਦੇ ਲੋਕ ਇਕੱਠੇ ਹੋ ਗਏ।ਪਰਿਵਾਰ ਦੀ ਮੰਨੀਏ ਤਾਂ ਇਸ ਸੰਬੰਧ ਵਿੱਚ ਰਾਤ ਵਿੱਚ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਫਿਲਹਾਲ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਨਾਮਜਦ ਰਾਜਕੁਮਾਰ ਉਰਫ ਰਾਜੂ ਦੇ ਖਿਲਾਫ ਇੱਕ ਦਿਨ ਪਹਿਲਾਂ ਗੈਸ ਤਸਕਰੀ ਦਾ ਵੀ ਮਾਮਲਾ ਦਰਜ ਹੋ ਚੁੱਕਿਆ ਹੈ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...