Breaking News
Home / Breaking News / 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ ਐਮ.ਜੇ. ਅਕਬਰ ਮਾਣਹਾਨੀ ਮਾਮਲੇ ‘ਤੇ

31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ ਐਮ.ਜੇ. ਅਕਬਰ ਮਾਣਹਾਨੀ ਮਾਮਲੇ ‘ਤੇ

ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਐਮ.ਜੇ. ਅਕਬਰ ਨੇ ਮਹਿਲਾ ਪੱਤਰਕਾਰ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਮਾਮਲੇ ‘ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਹੋਈ। ਸੁਣਵਾਈ ਦੇ ਦੌਰਾਨ ਐਮ.ਜੇ. ਅਕਬਰ ਦੀ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਪ੍ਰਿਆ ਰਮਾਨੀ ਦੇ ਟਵੀਟ ਨਾਲ ਪਿਛਲੇ 40 ਸਾਲ ਤੋਂ ਬਣਾਏ ਅਕਬਰ ਦੇ ਅਕਸ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਅਕਬਰ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਗਿਆ ਕਿ ਉਨ੍ਹਾਂ ਖ਼ੁਦ ਹੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਾਣਕਾਰੀ ਲਈ ਦੱਸ ਦੇਈਏ ਕਿ ਕੋਰਟ ਵੱਲੋਂ 31 ਅਕਤੂਬਰ ਨੂੰ ਇਸ ਮਾਮਲੇ ‘ਤੇ ਅਗਲੀ ਸੁਣਵਾਈ ਹੋਵੇਗੀ ।

About Time TV

Check Also

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ ...

Leave a Reply

Your email address will not be published. Required fields are marked *