Breaking News
Home / Breaking News / ਐੱਨ . ਆਰ . ਆਈ ਦੀ ਕੀਤੀ ਸ਼ਰੇਆਮ ਕੁੱਟਮਾਰ ..

ਐੱਨ . ਆਰ . ਆਈ ਦੀ ਕੀਤੀ ਸ਼ਰੇਆਮ ਕੁੱਟਮਾਰ ..


ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ )-ਅੰਮ੍ਰਿਤਸਰ ਦੇ ਕੈਂਟ ਥਾਣੇ ਅਧੀਨ ਪੈਂਦੇ ਨਿੱਕਾ ਸਿੰਘ ਕਾਲੋਨੀ ‘ਚ ਦੇਰ ਰਾਤ ਮਲੇਸ਼ੀਆ ਤੋਂ ਆਏ ਐੱਨ.ਆਰ.ਆਈ. ਮਨਜਿੰਦਰ ਸਿੰਘ ਨੂੰ ਸ਼ਰੇਆਮ 4-5 ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਕਿਡਨੈਪ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਸਾਰੀ ਘਟਨਾ ਉਥੋਂ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਦੀ ਮਾਸੀ ਦਾ ਮੁੰਡਾ ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨਾਲ ਫਰਾਰ ਹੋ ਗਿਆ ਸੀ। ਕੁੜੀ ਦੇ ਪਰਿਵਾਰ ਵਾਲੇ ਉਸ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸਨ। ਉਕਤ ਲੜਕਾ ਜਦ ਆਪਣੀ ਮਾਸੀ ਨੂੰ ਮਿਲਣ ਉਸ ਦੇ ਘਰ ਆਇਆ ਤਾਂ ਕੁੜੀ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਨਜਿੰਦਰ ਨੂੰ ਘੇਰ ਕੇ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਗੱਡੀ ‘ਚ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਲੋਕਾਂ ਨੇ ਕਰੀਬ ਇਕ ਘੰਟੇ ਤੱਕ ਮਨਜਿੰਦਰ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਵੱਖ-ਵੱਖ ਥਾਵਾਂ ‘ਤੇ ਲਿਜਾ ਕੇ ਉਸ ਨੂੰ ਕੁੱਟਦੇ ਰਹੇ। ਹਾਲਾਂਕਿ ਮਨਜਿੰਦਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਛੁਡਵਾ ਲਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਅਜੇ ਪੁਲਸ ਦੀ ਗ੍ਰਿਫਤ ‘ਚੋਂ ਬਾਹਰ ਨੇ, ਜਿਨ੍ਹਾਂ ਦੀ ਭਾਲ ਜਾਰੀ ਹੈ।

About Time TV

Check Also

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

‘ਗਾਜ਼ਾ’ ‘ਚ ਤੂਫਾਨ ਕਾਰਨ 11 ਲੋਕਾਂ ਦੀ ਹੋਈ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ ...

Leave a Reply

Your email address will not be published. Required fields are marked *