Breaking News
Home / Breaking News / ਨਵਾਸ਼ਹਿਰ ਵਾਸੀਆ ਨੇ ਪੁੁਲਿਸ ਖਿਲਾਫ ਕੀਤਾ ਰੋਸ ਪ੍ਰਗਟ

ਨਵਾਸ਼ਹਿਰ ਵਾਸੀਆ ਨੇ ਪੁੁਲਿਸ ਖਿਲਾਫ ਕੀਤਾ ਰੋਸ ਪ੍ਰਗਟ

ਨਵਾਂਸ਼ਹਿਰ (ਸੁਖਦੇਵ ਉੜਾਪੜ/ਅਜ਼ਮੇਰ ਭਨੋਟ) -ਜਿਥੇ ਪੰਜਾਬ ਪੁਲਿਸ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਬਣਾਈ ਗਈ ਸੀ, ਉਥੇ ਹੀ ਪੰਜਾਬ ਪੁਲਿਸ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਵਿਚ ਘਿਰੀ ਰਹਿੰਦੀ ਹੈ, ਉਥੇ ਹੀ ਹੁਣ ਪੰਜਾਬ ਪੁਲਿਸ ਦੇ ਖਿਲਾਫ ਇਕ ਹੋਰ ਮਸਲਾ ਸਾਹਮਣੇ ਆਇਆ ਹੈ, ਪੰਜਾਬ ਪੁਲਿਸ ਚੋਂਕੀ ਸੈਲਾ ਖੁਰਦ ਦਾ ਹੈ। ਜਿਥੇ…ਗੜ੍ਹਸ਼ੰਕਸਰ ਦੇ ਕਸਬਾ ਸੈਲਾ ਚੋਂਕੀ ਦੇ ਖਿਲਾਫ ਮ੍ਰਿਤਕ ਦੇਹ ਨੂੰ ਮੁੱਖ ਸੜਕ ‘ਤੇ ਰੱਖ ਕੇ ਪਿੰਡ ਵਾਸੀਆਂ ਨੇ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ, ਗੜ੍ਹਸ਼ੰਕਰ ਦੇ ਪਿੰਡ ਖ਼ੁਸ਼ੀ-ਪਦੀ ਵਿਖੇ ਜੋਧਾ ਰਾਮ ਪੁੱਤਰ ਜੀਤ ਰਾਮ ਦੀ ਪਿੰਡ ਦੇ ਹੀ ਵਸਨੀਕ ਗੌਰਵ ਅਤੇ ਕੁਝ ਅਣਪਛਾਤੇ ਬੰਦਿਆ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਮੌਤ ਹੋ ਗਈ ਸੀ। ਜਿਸ ਸਬੰਧੀ ਪੀੜ੍ਹਿਤ ਪਰਿਵਾਰ ਨੇ ਪੁਲਿਸ ਸ਼ਿਕਾਇਤ ਕਰਵਾਈ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਰੋਸ ਵਜੋਂ ਲੋਕਾਂ ਵੱਲੋਂ ਪੁਲਿਸ ਖਿਲਾਫ ਜੰਮ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...