Breaking News
Home / Breaking News / ਸਿੱਧੂ ਮੂਸੇ ਵਾਲਾ ਦੇ ਫ਼ੈਨਜ਼ ਲਈ ਖ਼ੁਸ਼ਖ਼ਬਰੀ !

ਸਿੱਧੂ ਮੂਸੇ ਵਾਲਾ ਦੇ ਫ਼ੈਨਜ਼ ਲਈ ਖ਼ੁਸ਼ਖ਼ਬਰੀ !

31 ਅਕਤੂਬਰ,(ਸੁਖਵਿੰਦਰ ਸ਼ੇਰਗਿੱਲ) : ਸਿੱਧੂ ਮੂਸੇ ਵਾਲਾ ਨੇ ਜਦ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਹੀ ਉਹ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੇ ਰਹੇ ਹਨ, ਕਦੇ ਆਪਣੇ ਲਿਖੇ ਗੀਤਾਂ ਕਾਰਨ ਤੇ ਕਦੇ ਗਾਏ ਗੀਤਾਂ ਕਾਰਨ । ਸੋਸ਼ਲ ਮੀਡੀਆ ਤੇ ਅਕਸਰ ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ ਪਰ ਉਹ ਖ਼ੁਦ ਵਿਵਾਦਾਂ ਤੋਂ ਅਕਸਰ ਦੂਰ ਹੀ ਰਹਿੰਦੇ ਹਨ ।ਇੱਥੇ ਹੀ ਬੱਸ ਨਹੀਂ ਸਗੋਂ ਉਹ ਮੀਡੀਆ ਤੋਂ ਵੀ ਕਾਫ਼ੀ ਦੂਰੀ ਬਣਾਈ ਰੱਖਦੇ ਹਨ । ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਸੰਗੀਤਕ ਸਫ਼ਰ ਦੌਰਾਨ ਬਹੁਤ ਘੱਟ ਇੰਟਰਵਿਓ ਦਿੱਤੇ ਹਨ । ਸਿੱਧੂ ਨੂੰ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ ਕਿ ਇੱਕ ਵਾਰ ਫ਼ਿਰ ਸਿੱਧੂ ਦੇਸ਼ ਪਰਤੇ ਹਨ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਉਹ ਆਪਣੇ ਫ਼ੈਨਜ਼ ਦੇ ਕਿਸੇ ਸ਼ੋਅ ਦੌਰਾਨ ਜਾਂ ਨਿੱਜ਼ੀ ਤੌਰ ‘ਤੇ ਰੂਬਰੂ ਹੁੰਦੇ ਹਨ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਵਾਰ ਮੀਡੀਆ ਨਾਲ ਨੇੜਤਾਂ ਬਣਾਉਂਦੇ ਹਨ ਜਾਂ ਫ਼ਿਰ ਪਹਿਲਾਂ ਵਾਂਗ ਦੂਰੀ ਬਰਕਰਾਰ ਰਹੇਗੀ ।

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *