Breaking News
Home / Breaking News / ਚੜ੍ਹਦੀਕਲਾ ਅਦਾਰੇ ਦੀ ਖ਼ਬਰ ਦਾ ਅਸਰ, ਐਸ.ਐਸ.ਪੀ ਪਟਿਆਲਾ ਨੇ ਸੱਟਾ ਮਾਮਲਾ ‘ਚ ਲਿਆ ਗੰਭੀਰ ਨੋਟਿਸ

ਚੜ੍ਹਦੀਕਲਾ ਅਦਾਰੇ ਦੀ ਖ਼ਬਰ ਦਾ ਅਸਰ, ਐਸ.ਐਸ.ਪੀ ਪਟਿਆਲਾ ਨੇ ਸੱਟਾ ਮਾਮਲਾ ‘ਚ ਲਿਆ ਗੰਭੀਰ ਨੋਟਿਸ

ਪਟਿਆਲਾ,(ਅਮਰਜੀਤ ਸਿੰਘ) ਬੀਤੇ ਦਿਨੀ ਚੜ੍ਹਦੀਕਲਾ ਟਾਈਮ ਟੀ.ਵੀ. ਵੱਲੋਂ ਨਸਰ ਕੀਤੀ ਖ਼ਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਿਲਆ ਜਦ ਐਸ.ਐਸ.ਪੀ. ਪਟਿਆਲਾ ਨੇ ਸੱਟਾ ਮਾਮਲਾ ‘ਚ ਸਖ਼ਤ ਨੋਟਿਸ ਲਿਆ । ਦੱਸ ਦੇਈਏ ਕਿ ਪਟਿਆਲਾ ਪੁਲਿਸ ਦੇ ਕੁਝ ਮੁਲਾਜਮਾਂ ਵੱਲੋਂ ਦੜ੍ਹੇ ਸੱਟੇ ਦੇ ਕਾਰੋਬਾਰੀਆਂ ਨਾਲ ਮਿਲੀਭੁਗਤ ਕਰਨ ਦੀਆਂ ਕੁਝ ਪੁਰਾਣੀਆਂ ਵੀਡੀਓਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ 6 ਮੁਲਾਜਮਾਂ ਨੂੰ ਮੁਅੱਤਲ ਕਰਕੇ ਇਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ।ਐਸ.ਐਸ.ਪੀ. ਸ. ਸਿੱਧੂ ਨੇ ਜਿਹੜੇ ਮੁਲਾਜਮਾਂ ਨੂੰ ਮੁਅੱਤਲ ਕੀਤਾ ਹੈ ਉਹ ਇਸ ਪ੍ਰਕਾਰ ਹਨ ।1. ਐਸ.ਆਈ. ਸੁਖਦੇਵ ਸਿੰਘ ਨੰਬਰ 1159/ਪਟਿਆਲਾ, 2. ਏ.ਐਸ.ਆਈ. ਰਾਮ ਸਿੰਘ ਨੰਬਰ 882/ਪਟਿਆਲਾ, 3. ਏ.ਐਸ.ਆਈ. ਹਰਮਿੰਦਰ ਸਿੰਘ ਨੰਬਰ 2915/ਪਟਿਆਲਾ, 4. ਏ.ਐਸ.ਆਈ. ਸੁਨੀਲ ਕੁਮਾਰ ਨੰਬਰ 427/ਪਟਿਆਲਾ, 5. ਏ.ਐਸ.ਆਈ. ਦਲਜੀਤ ਸਿੰਘ ਨੰਬਰ 484/ਪਟਿਆਲਾ 6. ਹੌਲਦਾਰ ਗੁਰਮੁੱਖ ਸਿੰਘ ਨੰਬਰ 1869/ਪਟਿਆਲਾ, 7. ਹੋਮਗਾਰਡ ਰਾਮ ਗੋਪਾਲ ਨੰਬਰ 181211 ਨੂੰ ਮੁਅੱਤਲ ਕਰਕੇ, ਵਿਭਾਗੀ ਪੜਤਾਲ ਕਰਨ ਤੇ ਕਿਸੇ ਬਾਹਰੀ ਜ਼ਿਲ੍ਹੇ ‘ਚ ਤਬਦੀਲ ਕਰਨ ਲਈ ਹੋਮਗਾਰਡ ਦੇ ਜ਼ਿਲ੍ਹਾ ਕਮਾਂਡੈਂਟ ਨੂੰ ਲਿਿਖਆ ਗਿਆ ਹੈ।

About Time TV

Check Also

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ Post Views: 80