Breaking News
Home / Breaking News / ਅੱਜ ਸੀਰੀਜ਼ ਆਪਣੇ ਨਾਂਅ ਕਰਨ ਉਤਰੇਗੀ ਭਾਰਤੀ ਟੀਮ

ਅੱਜ ਸੀਰੀਜ਼ ਆਪਣੇ ਨਾਂਅ ਕਰਨ ਉਤਰੇਗੀ ਭਾਰਤੀ ਟੀਮ

1 ਨਵੰਬਰ, (ਸੁਖਵਿੰਦਰ ਸ਼ੇਰਗਿੱਲ) : ਭਾਰਤ ਤੇ ਵੈਸਟਇੰਡੀਜ਼ ਟੀਮਾਂ ਵਿਚਕਾਰ ਚੱਲ ਰਹੀ ਇੱਕ ਰੋਜ਼ਾ ਸੀਰੀਜ਼ ਦਾ ਅੱਜ ਆਖੀਰੀ ਤੇ ਫ਼ੈਸਲਾਕੁੰਨ ਮੈਚ ਹੈ ਜੋ ਕਿ ਭਾਰਤੀ ਸਮੇਂ ਅਨੁਸਾਰ ਡੇਢ ਵਜੇ ਸ਼ੁਰੂ ਹੋਵੇਗਾ । ਭਾਰਤੀ ਟੀਮ ਇਸ ਮੈਚ ਨੂੰ ਆਪਣੇ ਨਾਂਅ ਕਰਕੇ ਸੀਰੀਜ਼ ਤੇ ਕਬਜ਼ਾ ਕਰਨ ਦੀ ਉਮੀਦ ਨਾਲ ਮੈਦਾਨ ‘ਚ ਉਤਰੇਗੀ ।ਜ਼ਿਕਰਯੋਗ ਹੈ ਕਿ ਭਾਰਤ ਨੂੰ ਇਸ ਸੀਰੀਜ਼ ‘ਚ ਉਮੀਦ ਮੁਤਾਬਿਕ ਨਤੀਜੇ ਨਹੀਂ ਮਿਲੇ ਪਰ ਮੁੰਬਈ ‘ਚ ਹੋਏ ਪਿਛਲੇ ਮੈਚ ਵਿੱਚ ਭਾਰਤੀ ਟੀਮ ਨੇ ਵੈਸਟਵਿੰਡੀਜ਼ ਵਿਰੁੱਧ ਇੱਕ ਰੋਜਾ ਮੈਚਾਂ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਿਲ ਕੀਤੀ ਸੀ ।ਦੱਸ ਦੇਈਏ ਕਿ 5 ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ‘ਚ ਫ਼ਿਲਹਾਲ ਭਾਰਤ 2-1 ਨਾਲ ਅੱਗੇ ਚੱਲ ਰਿਹਾ ਹੈ ।ਜੇਕਰ ਉਹ ਅੱਜ ਦਾ ਮੈਚ ਜਿੱਤ ਲੈਂਦਾ ਹੈ ਤਾਂ ਉਹ 3-1 ਨਾਲ ਸੀਰੀਜ਼ ਆਪਣੇ ਨਾਂਅ ਕਰ ਲਵੇਗਾ ਪਰ ਜੇਸ਼ਨ ਹੋਲਡਰ ਦੀ ਕਪਤਾਨੀ ਅਧੀਨ ਖੇਡ ਰਹੀ ਵੈਸਟਇੰਡੀਜ਼ ਦੀ ਟੀਮ ਨੇ ਵੀ ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।ਉਹ 5 ਮੈਚਾਂ ਦੀ ਸੀਰੀਜ਼ ਵਿੱਚ ਇੱਕ ਮੈਚ ਜਿੱਤਣ ਤੇ ਇੱਕ ਮੈਚ ਟਾਈ ਕਰਾਉਂਣ ‘ਚ ਕਾਮਯਾਬ ਰਹੇ ਹਨ ।ਸਿਰਫ਼ ਪਿਛਲੇ ਮੈਚ ਨੂੰ ਛੱਡ ਬਾਕੀ ਪੂਰੀ ਸੀਰੀਜ਼ ਵਿੱਚ ਇੰਡੀਜ਼ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *