Breaking News
Home / Breaking News / ਕਰੀਬ 7 ਰੁਪਏ ‘ਚ ਵੇਚੇ ਜਾ ਰਹੇ ਹਨ ਪ੍ਰਾਇਵੇਟ ਮੈਸੇਜ

ਕਰੀਬ 7 ਰੁਪਏ ‘ਚ ਵੇਚੇ ਜਾ ਰਹੇ ਹਨ ਪ੍ਰਾਇਵੇਟ ਮੈਸੇਜ

ਗੈਜੇਟ ਡੈਸਕ- ਡਾਟਾ ਲੀਕ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦਾਂ ਤੋਂ ਘਿਰੀ ਸੋਸ਼ਲ ਸਾਈਟ ਫੇਸਬੁੱਕ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਬੀ. ਬੀ. ਸੀ ਦੀ ਇਕ ਰਿਪੋਰਟ ਮੁਤਾਬਕ ਕਰੀਬ 81,000 ਯੂਜ਼ਰਸ ਦੇ ਨਿੱਜੀ ਮੈਸੇਜ ਦੀ ਜਾਣਕਾਰੀ ਚੋਰੀ ਕੀਤੀ ਹੈ ਤੇ ਹੈ ।

ਇਨ੍ਹਾਂ ਅਕਾਊਂਟਸ ਦਾ ਇਸਤੇਮਾਲ ਇਸ਼ਤਿਹਾਰਾਂ ਲਈ ਕੀਤਾ ਹੈ। ਉਥੇ ਹੀ ਇਨ੍ਹਾਂ ਅਕਾਊਂਟਸ ਦੇ ਪ੍ਰਾਇਵੇਟ ਮੈਸੇਜਸ ਨੂੰ ਵੇਚਿਆ ਵੀ ਜਾ ਰਿਹਾ ਹੈ। ਰਿਪੋਰਟ ਮੁਤਾਬਕ ਹੈਕਰਸ ਇਨ੍ਹਾਂ ਨੂੰ ਪ੍ਰਤੀ ਅਕਾਊਂਟ 0.10 ਡਾਲਰ ਮਤਲਬ ਕਰੀਬ 7.29 ਰੁਪਏ ‘ਚ ਵੇਚ ਰਹੇ ਸਨ

ਤੇ ਜਿਸ ਵੈੱਬਸਾਈਟ ‘ਤੇ ਵਿਕਰੀ ਲਈ ਡਾਟਾ ਨੂੰ ਪਬਲਿਸ਼ ਕੀਤਾ ਗਿਆ ਸੀ ਉਹ ਸੇਂਟ ਪੀਟਰਸਬਰਗ ‘ਚ ਸਥਾਪਿਤ ਦੱਸੀ ਜਾ ਰਹੀ ਹੈ। ਉਥੇ ਹੀ ਫੇਸਬੁੱਕ ਦਾ ਦਾਅਵਾ ਹੈ ਕਿ ਕਿਸੇ ਪ੍ਰਕਾਰ ਦਾ ਡਾਟਾ ਲੀਕ ਨਹੀਂ ਹੋਇਆ ਹੈ ਤੇ ਇਹ ਰਿਪੋਰਟ ਝੂਠੀ ਹੈ।ਹਾਲਾਂਕਿ ਫੇਸਬੁੱਕ ਨੇ ਇਹ ਜਰੂਰ ਮੰਨਿਆ ਹੈ ਕਿ ਫੇਸਬੁੱਕ ਯੂਜ਼ਰਸ ਦਾ ਨਿਜੀ ਡਾਟਾ ਵਾਈਰਸ ਵਾਲੇ ਐਕਸਟੇਂਸ਼ਨ ਦੇ ਰਾਹੀਂ ਹੈਕਰਸ ਤੱਕ ਪਹੁੰਚਿਆ ਹੈ।ਇੰਝ ਸਾਹਮਣੇ ਆਇਆ ਮਾਮਲਾਇਹ ਮਾਮਲਾ ਇਸ ਸਾਲ ਸਤੰਬਰ ‘ਚ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਯੂਜ਼ਰ ਨੇ ਇੰਟਰਨੈੱਟ ਫੋਰਮ ‘ਤੇ ਜਾਣਕਾਰੀ ਦਿੱਤੀ ਕਿ ਉਹ ਕਰੀਬ 120 ਮਿਲੀਅਨ (12 ਕਰੋੜ) ਅਕਾਊਂਟਸ ਨੂੰ ਵੇਚ ਰਹੇ ਹਨ। ਹਾਲਾਂਕਿ ਜਦ ਸਾਈਬਰ ਸਕਿਓਰਿਟੀ ਫਰਮ ਡਿਜੀਟਲ ਸ਼ੈਡੋਜ਼ ਨੇ ਇਸ ਕੇਸ ਦੀ ਜਾਂਚ-ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ 81 ਹਜ਼ਾਰ ਅਕਾਊਂਟਸ ਨੂੰ ਉਨ੍ਹਾਂ ਦੇ ਪ੍ਰਾਈਵੇਟ ਮੈਸੇਜਸ ਦੇ ਨਾਲ ਵੇਚਿਆ ਜਾ ਰਿਹਾ ਸੀ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *