Breaking News
Home / Breaking News / ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਬੱਚੇ ਦੀ ਪਹਿਲੀ ਝਲਕ ਬੇਟੇ ਦਾ ਨਾਮ ਇਜਾਨ ਮਿਰਜਾ ਮਲਿਕ

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਬੱਚੇ ਦੀ ਪਹਿਲੀ ਝਲਕ ਬੇਟੇ ਦਾ ਨਾਮ ਇਜਾਨ ਮਿਰਜਾ ਮਲਿਕ

Sania Mira home newborn son: ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੇ ਪਤੀ ਅਤੇ ਪਾਕਿਸਤਾਨ ਦੇ ਕ੍ਰਿਕਟਰ ਖਿਡਾਰੀ ਸ਼ੋਇਬ ਮਲਿਕ ਨੇ ਸੋਸ਼ਲ ਮੀਡੀਆ ਤੇ ਟਵੀਟ ਦੇ ਜ਼ਰੀਏ ਆਪਣੇ ਪਿਤਾ ਬਣਨ ਦੀ ਜਾਣਕਾਰੀ ਸ਼ੇਅਰ ਕੀਤੀ।

ਹੁਣ ਸੋਸ਼ਲ ਮੀਡੀਆ ਤੇ ਸਾਨੀਆ ਮਿਰਜਾ ਦੀ ਬੇਟੇ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ।ਤਸਵੀਰਾਂ ਵਿੱਚ ਸਾਨੀਆ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ।ਉਨ੍ਹਾਂ ਨੇ ਆਪਣੇ ਬੇਟੇ ਨੂੰ ਗੋਦ ਵਿੱਚ ਲਿਆ ਹੋਇਆ ਹੈ ਅਤੇ ਇਹ ਤਸਵੀਰਾਂ ਹਸਪਤਾਲ ਤੋਂ ਹਨ ਅਤੇ ਸਾਨੀਆ ਆਪਣੇ ਬੇਟੇ ਨੂੰ ਘਰ ਲੈ ਕੇ ਜਾ ਰਹੀ ਹੈ।

ਦੇਈਏ ਕਿ ਸਾਨੀਆ ਨੇ ਆਪਣੇ ਬੇਟੇ ਦਾ ਨਾਮ ਇਜਾਨ ਮਿਰਜਾ ਮਲਿਕ ਰੱਖਿਆ ਹੈ।ਸਾਨੀਆ ਅਤੇ ਸ਼ੋਇਬ ਦਾ ਕਹਿਣਾ ਹੈ ਕਿ ਪਹਿਲਾ ਨਾਮ ਭਗਵਾਨ ਦਾ ਤੋਹਫਾ ਹੁੰਦਾ ਹੈ ਅਤੇ ਉਨ੍ਹਾਂ ਦੇ ਲਈ ਉਨ੍ਹਾਂ ਦੇ ਬੇਟਾ ਭਗਵਾਨ ਵਲੋਂ ਦਿੱਤੇ ਗਏ ਤੋਹਫੇ ਤੋਂ ਘੱਟ ਨਹੀਂ ਹੈ।

ਪਿਤਾ ਬਣੇ ਸ਼ੋਇਬ ਮਲਿਕ ਨੇ ਟਵੀਟ ਕਰਕੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਿਖਆ ‘ ਬਹੁਤ ਐਕਸਾਈਟਿਡ ਹੋ ਕੇ ਦੱਸ ਰਿਹਾ ਹਾਂ , ਬੇਟਾ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਉਹ 2020 ਦੇ ਟੋਕਓ ਓਲੰਪਿਕਸ ਵਿੱਚ ਖੇਡਣ ਦਾ ਪਲਾਨ ਕਰ ਰਹੀ ਹੈ’

।ਦੱਸ ਦੇਈਏ ਕਿ ਸਾਲ 2009 ਵਿੱਚ ਸਾਨੀਆ ਨੇ ਆਪਣੇ ਬਚਪਨ ਦੇ ਦੋਸਤ ਸਪਹਰਾਬ ਮਿਰਜਾ ਦੇ ਨਾਲ ਮੰਗਣੀ ਕੀਤੀ ਸੀ , ਹਾਲਾਂਕਿ ਦੋਹਾਂ ਦਾ ਵਿਆਹ ਨਹੀਂ ਹੋਇਆ ਅਤੇ ਫਿਰ ਸਾਲ 2010 ਵਿੱਚ ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਨਾਲ ਵਿਆਹ ਕਰ ਲਿਆ।

 

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...