Breaking News
Home / Breaking News / ਹੁਣ ਬੱਚਿਆ ਦੀ ਕੁੱਟ ਮਾਰ ਕਰਨ ਤੇ ਵੀ ਹੋ ਸਕਦੀ ਹੈ ਰੋਕ..

ਹੁਣ ਬੱਚਿਆ ਦੀ ਕੁੱਟ ਮਾਰ ਕਰਨ ਤੇ ਵੀ ਹੋ ਸਕਦੀ ਹੈ ਰੋਕ..

 

ਸਕਾਟਲੈਂਡ ਦੀ ਸੰਸਦ ਬੱਚਿਆਂ ਨਾਲ ਹੋਣ ਵਾਲੀ ਮਾਰ ਕੁੱਟ ‘ਤੇ ਰੋਕ ਲਗਾਉਣ ਲਈ ਛੇਤੀ ਹੀ ਬਿੱਲ ਲਿਆ ਸਕਦੀ ਹੈ। ਇਹ ਕਾਨੂੰਨ ਬਣਾਉਣ ਲਈ ਸੰਸਦਾਂ ਦੀ ਇੱਕ ਕਮੇਟੀ ਨੇ ਜਨਤਾ ਦੀ ਓਪੀਨੀਅਨ ਪੋਲ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ,ਸਕਾਟਲੈਂਡ ਦਾ ਕਾਨੂੰਨ ਜਰੂਰੀ ਕਾਰਨਾ ਨਾਲ ਬੱਚਿਆਂ ਦੀ ਮਾਰ ਕੁਟਾਈ ਕਰਨ ਵਾਲਿਆਂ ਨੂੰ ਸੁਰੱਖਿਆ ਦਿੰਦਾ ਹੈ। ਅਜਿਹੇ ਵਿੱਚ ਮਨੁੱਖੀ ਅਧਿਕਾਰ ਸੰਗਠਨ ਹੁਣ ਬੱਚਿਆਂ ਦੇ ਅਧਿਕਾਰ ਲਈ ਅੱਗੇ ਆ ਗਏ ਹਨ।ਓਥੋਂ ਦੀ ਇੱਕ ਅਖਬਾਰ ਦੀ ਜਾਣਕਾਰੀ ਮੁਤਾਬਿਕ ਸਕਾਟਲੈਂਡ ਨੇ ਬਿੱਲ ਲਿਆਉਣ ਨੂੰ ਲੈ ਕੇ ਇੱਕ ਸਰਵੇ ਕੀਤਾ। ਇਸ ‘ਚ 1024 ਵੋਟਰਸ ਦੀ ਰਾਏ ਲਈ ਗਈ, ਜਿਸਦੇ ਨਤੀਜੇ ਹੈਰਾਨ ਕਰਨ ਵਾਲੇ ਸਨ। ਬੱਚਿਆਂ ਨੂੰ ਕੁੱਟਣ ‘ਤੇ ਰੋਕ ਦਾ ਸਮਰਥਨ ਕਰਨ ਦੀ ਜਗ੍ਹਾ ਜਿਆਦਾਤਰ ਲੋਕਾਂ ਨੇ ਇਸਨੂੰ ਜਰੂਰੀ ਦੱਸਿਆ।ਸਮੳਚਕਨਿਗ ਚਹਲਿਦਰੲਨਸਿਰਫ 30 % ਲੋਕਾਂ ਨੇ ਬੱਚਿਆਂ ਨੂੰ ਕੁੱਟਣ ‘ਤੇ ਰੋਕ ਦਾ ਸਮਰਥਨ ਕੀਤਾ। ਉਥੇ ਹੀ, 53 % ਲੋਕਾਂ ਦਾ ਮੰਨਣਾ ਸੀ ਕਿ ਮਾਤਾ-ਪਿਤਾ ਨੂੰ ਬੱਚਿਆਂ ਦੀ ਮਾਰ ਕੁਟਾਈ ਦਾ ਅਧਿਕਾਰ ਹੋਣਾ ਚਾਹੀਦਾ ਹੈ। 17 % ਲੋਕਾਂ ਨੇ ਇਸ ਮਾਮਲੇ ਵਿੱਚ ਸਾਫ ਰਾਏ ਨਹੀਂ ਦਿੱਤੀ।

ਕਰੀਬ ਇੱਕ ਸਾਲ ਪਹਿਲਾਂ ਹੋਏ ਇੰਜ ਹੀ ਸਰਵੇ ਵਿੱਚ ਕਰੀਬ 75 % ਲੋਕਾਂ ਨੇ ਬੱਚਿਆਂ ਦੀ ਮਾਰ ਕੁਟਾਈ ‘ਤੇ ਬੈਨ ਦਾ ਸਮਰਥਨ ਕੀਤਾ ਸੀ।ਸਕਾਟਿਸ਼ ਸੰਸਦ ਜਾਨ ਫਿਨੀ ਨੇ ਬੱਚਿਆਂ ਨਾਲ ਮਾਰ ਕੁੱਟ ਪਾਬੰਧੀ ਕਰਨ ਲਈ ਬਿਲ ਪੇਸ਼ ਕੀਤਾ ਹੈ। ਫਿਲਹਾਲ ਸਕਾਟਿਸ਼ ਪੁਲਿਸ ਫੈਡਰੇਸ਼ਨ, ਗਿਰਜਾ ਘਰ ਅਤੇ ਸੋਸਾਇਟੀ ਕਾਉਂਸਿਲ ਆਫ ਸਕਾਟਲੈਂਡ ਨੇ ਬਿਲ ਦਾ ਸਮਰਥਨ ਕੀਤਾ ਹੈ।

ਜੇਕਰ ਸੰਸਦ ਵਿੱਚ ਇਹ ਬਿਲ ਪਾਸ ਹੁੰਦਾ ਹੈ ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਾਰ ਕੁਟਾਈ ਨਹੀਂ ਕਰ ਸਕਣਗੇ। ਕਮੇਟੀ ਦੀ ਇੱਕ ਮੈਂਬਰ ਮੁਤਾਬਕ, ਇਸ ਬਿਲ ‘ਤੇ ਬਹਿਸ ਹੋਣ ਲੱਗੀ ਹੈ। ਕੁੱਝ ਲੋਕ ਸੋਚਦੇ ਹਨ ਕਿ ਸਰੀਰਕ ਸਜਾ ਦੇਣ ਨਾਲ ਬੱਚਿਆਂ ਦੇ ਅਧਿਕਾਰ ਖਤਮ ਹੁੰਦੇ ਹਨ। ਉਥੇ ਹੀ, ਕਈ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕੁੱਟਣ ਦਾ ਅਧਿਕਾਰ ਮਾਤਾ-ਪਿਤਾ ਦੇ ਕੋਲ ਹੋਣਾ ਚਾਹੀਦਾ ਹੈ।

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *