Breaking News
Home / Breaking News / ਯੂਬਾ ਸਿਟੀ ਵਿਖੇ 4 ਨਵੰਬਰ ਨੂੰ ਸਜਾਏ ਜਾ ਰਹੇ ਮਹਾਂਨ ਨਗਰ ਕੀਰਤਨ ਸੰਬੰਧੀ ਜ਼ਰੂਰੀ ਸੂਚਨਾ

ਯੂਬਾ ਸਿਟੀ ਵਿਖੇ 4 ਨਵੰਬਰ ਨੂੰ ਸਜਾਏ ਜਾ ਰਹੇ ਮਹਾਂਨ ਨਗਰ ਕੀਰਤਨ ਸੰਬੰਧੀ ਜ਼ਰੂਰੀ ਸੂਚਨਾ

3 ਨਵੰਬਰ,(ਚੜ੍ਹਦੀਕਲਾ ਵੈਬ ਡੈਸਕ) 4 ਨਵੰਬਰ 2018 ਨੂੰ 2468 ਟੈਰਾ ਬਿਉਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੁਰਗੱਦੀ ਦਿਵਸ ਨੂੰ ਸਮਰਪਿਤ 39ਵੇਂ ਸਾਲਾਨਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ । ਜਿਸ ਵਿੱਚ ਅਦਾਰਾ ਚੜ੍ਹਦੀਕਲਾ ਵੱਲੋਂ ਸੰਗਤ ਨੂੰ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ।4 ਤਾਰੀਕ ਨੂੰ ਹੋਣ ਵਾਲੇ ਇਸ ਮਹਾਂਨ ਨਗਰ ਕੀਰਤਨ ਸੰਬੰਧੀ ਜੇ ਕੋਈ ਦਰਸ਼ਕ ਖ਼ਾਸ ਤੌਰ ‘ਤੇ ਆਪਣਾ ਸੰਦੇਸ਼ ਜਾਂ ਵੀਡਿਓ ਕਲਿੱਪ ਭੇਜਣਾ ਚਾਹੁੰਦਾ ਹੈ ਤਾਂ ਉਹ 92943-04630 (ਨਿਊ-ਯਾਰਕ), 20867-89898 ( ਕੈਲੀਫ਼ੋਰਨੀਆ) ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ ।ਦੱਸ ਦੇਈਏ ਕਿ ਕਲਿੱਪ ਭੇਜਣ ਵਾਲੇ ਦਰਸ਼ਕ ਦੀ ਵੀਡਿਓ ਨੂੰ ਉਸਦੇ ਨਾਮ ਸਮੇਤ ਟੀ.ਵੀ, ਫ਼ੇਸਬੁੱਕ ਪੇਜ, ਯੂਟਿਓਬ ਚੈਨਲ ‘ਤੇ ਪ੍ਰਕਾਸ਼ਿਤ ਕੀਤਾ ਜਾਵੇਗਾ । ਜੋ ਵੀ ਦਰਸ਼ਕ ਸੰਦੇਸ਼, ਵੀਡਿਓ ਕਲਿੱਪ ਭੇਜਕੇ ਪ੍ਰਕਾਸ਼ਿਤ ਕਰਾਉਂਣਾ ਚਾਹੁੰਦਾ ਹੈ ੳੇੁਸਨੂੰ ਪ੍ਰਤੀ 1 ਮਿੰਟ ਦੇ ਹਿਸਾਬ ਨਾਲ 200 ਡਾਲਰ ਚੈਨਲ ਨੂੰ ਅਦਾ ਕਰਨੇ ਪੈਣਗੇ ।ਜ਼ਿਕਰਯੋਗ ਹੈ ਕਿ ਚੜ੍ਹਦੀਕਲਾ ਟਾਈਮ ਟੀ.ਵੀ. ਨਾਰਥ ਅਮਰੀਕਾ ਦੇ ਡਿਸ਼ ਟੀ.ਵੀ. ਚੈਨਲ ਨੰਬਰ 746 ‘ਤੇ ਉਪਲਬੱਧ ਹੈ ਜਿਸ ‘ਤੇ ਇਨ੍ਹਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ । ਚੜ੍ਹਦੀਕਲਾ ਟਾਈਮ ਟੀ.ਵੀ ਅਮਰੀਕਾ ‘ਚ ਡਿਸ਼ ਟੀ.ਵੀ ਤੋਂ ਇਲਾਵਾ ਸਲੰਿਗ ਕੇਬਲ ਨੈਟਵਰਕ ‘ਤੇ ਵੀ ਉਪਲਬੱਧ ਹੈ ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *