Home / News / ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮਨਾਇਆ ਗਿਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ

ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮਨਾਇਆ ਗਿਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ

ਪਟਿਆਲਾ, 3 ਨਵੰਬਰ (ਚ.ਨ.ਸ.) : ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਹਫ਼ਤਾ ਮਨਾਇਆ ਗਿਆ। ‘ਭ੍ਰਿਸ਼ਟਾਚਾਰ ਮਿਟਾਓ ਨਵਾਂ ਭਾਰਤ ਬਣਾਓ’ ਦੇ ਨਾਅਰੇ ਤਹਿਤ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਸ ਹਫ਼ਤੇ ਦੇ ਆਖਰੀ ਦਿਨ ਦੇ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ. ਏ.ਐਸ. ਰਾਏ ਆਈ.ਜੀ. ਸਨ। ਇਹਨਾਂ ਤੋਂ ਇਲਾਵਾ ਬੈਂਕ ਦੇ ਐਮ.ਡੀ. ਐਂਡ ਸੀ.ਈ.ਓ. ਸ੍ਰੀ ਐਸ ਹਰੀਸ਼ੰਕਰ, ਮੇਅਰ ਸ੍ਰੀ ਸੰਜੀਵ ਸ਼ਰਮਾ, ਐਸ.ਐਸ.ਪੀ. ਵਿਜੀਲੈਂਸ ਸ੍ਰ. ਜੇ.ਐਸ. ਸਿੱਧੂ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ, ਚੀਫ ਵਿਜੀਲੈਂਸ ਅਧਿਕਾਰੀ ਸ੍ਰੀ ਸੰਜੇ ਜੈਨ, ਪਟਿਆਲਾ ਦੇ ਜ਼ੋਨਲ ਮੈਨੇਜਰ ਸ੍ਰੀ ਰਾਜੇਸ਼ ਮਲਹੋਤਰਾ ਆਦਿ ਹਾਜ਼ਰ ਸਨ।ਮੁੱਖ ਮਹਿਮਾਨ ਸ੍ਰ. ਰਾਏ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਭ੍ਰਿਸ਼ਟਾਚਾਰ ਵਿਰੋਧੀ ਹਫ਼ਤਾ ਮਨਾਉਣ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਨੂੰ ਅੰਦਰੋਂ ਜਾਗ੍ਰਿਤੀ ਆਉਣੀ ਚਾਹੀਦੀ ਹੈ ਤਾਂ ਦੇਸ਼ ਤਰੱਕੀ ਦੀਆਂ ਲੀਹਾਂ ਵੱਲ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤੇ ਹੱਕ ਸੱਚ ਲਈ ਆਵਾਜ਼ ਉਠਾਈ। ਉਨ੍ਹਾਂ ਦੀ ਵਿਚਾਰਧਾਰਾ ਨੂੰ ਅਸੀਂ ਆਪਣੇ ਜੀਵਨ ਵਿਚ ਅਪਣਾਈਏ।ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਨੇ ਵੀ ਪੰਜਾਬ ਐਂਡ ਸਿੰਧ ਬੈਂਕ ਦੇ ਕਾਰਜ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਬੈਂਕ ਨਾਲ ਪਿਛਲੇ 52 ਸਾਲਾਂ ਤੋਂ ਜੁੜੇ ਹੋਏ ਹਨ ਅਤੇ ਬੈਂਕ ਦੇ ਸੰਸਥਾਪਕ ਡਾ. ਇੰਦਰਜੀਤ ਸਿੰਘ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਰਹੀ। ਉਨ੍ਹਾਂ ਕਿਹਾ ਕਿ ਇਸ ਬੈਂਕ ਦੀ ਸ਼ਾਨਾਮੱਤੀ ਵਿਰਾਸਤ ਰਹੀ ਹੈ ਤੇ ਭ੍ਰਿਸ਼ਟਾਚਾਰ ਵਿਰੋਧੀ ਹਫ਼ਤਾ ਮਨਾਉਣ ਲਈ ਇਹ ਬੈਂਕ ਵਧਾਈ ਦਾ ਪਾਤਰ ਹੈ।ਬੈਂਕ ਦੇ ਐਮ.ਡੀ. ਐਂਡ ਸੀ.ਈ.ਓ. ਸ੍ਰੀ ਐਸ ਹਰੀਸ਼ੰਕਰ ਨੇ ਵੀ ਬੈਂਕ ਦੇ ਪ੍ਰਬੰਧਕਾਂ ਨੂੰ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ ਤੇ ਕਿਹਾ ਕਿ ਦੇਸ਼ ‘ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ। ਉਨ੍ਹਾਂ ਕਿਹਾ ਕਿ ਬੈਂਕਿੰਗ ਵਰਗੇ ਅਹਿਮ ਖੇਤਰ ‘ਚ ਭ੍ਰਿਸ਼ਟਾਚਾਰ ਦਾ ਖਾਤਮਾ ਜ਼ਰੂਰੀ ਹੈ। ਇਸ ਮੌਕੇ ਸ੍ਰੀ ਗੁਰੂ ਹਰਿਿਕ੍ਰਸ਼ਨ ਪਬਲਿਕ ਸਕੂਲ ਦੇ ਵਿਿਦਆਰਥੀਆਂ ਨੇ ਪ੍ਰਭਾਵਸ਼ਾਲੀ ਵਿਆਖਿਆਨ ਦਿੱਤੇ ਤੇ ਨਿਊ ਦਿੱਲੀ ਪਬਲਿਕ ਸਕੂਲ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ।

About Time TV

Check Also

ਪਾਕਿਸਤਾਨ ਦੇ ਕੌਮੀ ਦਿਵਸ ‘ਚ ਸ਼ਿਰਕਤ ਨਹੀਂ ਕਰੇਗਾ ਭਾਰਤ

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪਾਕਿਸਤਾਨ ਕੌਮੀ ਦਿਵਸ ‘ਤੇ ਕਿਸੇ ਵੀ ਭਾਰਤੀ ...

Leave a Reply

Your email address will not be published. Required fields are marked *