Breaking News
Home / Breaking News / ‘ਜਦੋ ਪਾਪਾ ਦਾ ਘੜਾ ਭਰ ਜਾਂਦਾ ਤਾਂ ਉਹ ਇੱਕ ਨਾ ਇੱਕ ਦਿਨ ਫੁਟਦਾ ਜਰੂਰ ਹੈ ‘ ਸੋ ਢੋਂਗੀ ਬਾਬੇ ਦਾ ਪਾਪਾ ਦਾ ਘੜਾ ਇੰਝ ਫੁਟਿਆਂ …

‘ਜਦੋ ਪਾਪਾ ਦਾ ਘੜਾ ਭਰ ਜਾਂਦਾ ਤਾਂ ਉਹ ਇੱਕ ਨਾ ਇੱਕ ਦਿਨ ਫੁਟਦਾ ਜਰੂਰ ਹੈ ‘ ਸੋ ਢੋਂਗੀ ਬਾਬੇ ਦਾ ਪਾਪਾ ਦਾ ਘੜਾ ਇੰਝ ਫੁਟਿਆਂ …

ਬਰਨਾਲਾ: ਬਰਨਾਲਾ ‘ਚ ਪੁਲਿਸ ਨੇ ਇਕ ਹੋਰ ਢੋਂਗੀ ਬਾਬੇ ਦਾ ਪਰਦਾਫਾਸ਼ ਕੀਤਾ ਹੈ। ਇਹ ਢੋਂਗੀ ਬਾਬਾ ਔਰਤਾਂ ਨੂੰ ਆਪਣੇ ਜਾਲ ‘ਚ ਫਸਾਉਂਦਾ ਸੀ ‘ਤੇ ਬਾਅਦ ਵਿਚ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਮਾਮਲੇ ਦਾ ਖੁਲਾਸਾ ਤਦ ਹੋਇਆ ਜਦੋ ਇਕ ਮਹਿਲਾ ਨੇ ਪੁਲਿਸ ‘ਚ ਬਾਬੇ ਖਿਲਾਫ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਾਬੇ ਨੂੰ ਗ੍ਰਿਫ਼ਤਾਰ ਕੀਤਾ।

ਪੀੜਤਾ ਮੁਤਾਬਕ ਬਾਬਾ ਹੋਰ ਵੀ ਕਈ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਚੁਕਿਆ ਹੈ।ਪੁਲਿਸ ਦੇ ਮੁਤਾਬਕ ਸ਼ਹਿਰ ਦੇ ਛੰਨਾ ਇਲਾਕੇ ‘ਚ ਇਸ ਢੋਂਗੀ ਬਾਬੇ ਨੇ ਆਪਣਾ ਡੇਰਾ ਜਮਾਇਆ ਹੋਇਆ ਸੀ। ਉਹ ਦੁੱਖ ਦੂਰ ਕਰਨ ਦੇ ਨਾਂ ਤੇ ਨਸ਼ੀਲਾ ਦਵਾਈ ਮਿਲਾ ਕੇ ਮਹਿਲਾਵਾਂ ਨੂੰ ਦਿੰਦਾ ਸੀ ਤੇ ਉਹਨਾਂ ਦੇ ਬੇਹੋਸ਼ ਹੋਣ ‘ਤੇ ਬਲਾਤਕਾਰ ਕਰਦਾ ਸੀ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਘਟਨਾ ਤਿੰਨ ਸਾਲ ਪੁਰਾਣੀ ਹੈ।

ਉਸਦੇ ਪਤੀ ਨੂੰ ਸ਼ਰਾਬ ਦੀ ਆਦਤ ਸੀ, ਪਤੀ ਦੀ ਇਸ ਆਦਤ ਨੂੰ ਛੁਡਾਉਣ ਲਈ ਉਹ ਬਾਬੇ ਕੋਲ ਗਈ ਸੀ।ਬਾਬਾ ਨੇ ਦੋ ਸਾਲ ਪਹਿਲਾਂ 18 ਦਸੰਬਰ 2016 ਦੀ ਰਾਤ ਨੂੰ ਪੀੜਤਾ ਨੂੰ ਆਪਣੇ ਡੇਰੇ ਬੁਲਾਇਆ, ਉਹ ਸਾਰੀ ਰਾਤ ਡੇਰੇ ਵਿਚ ਰਹੀ। ਇਸ ਦੌਰਾਨ ਬਾਬੇ ਨੇ ਇਕ ਗਲਾਸ ਵਿਚ ਪਾਣੀ ਦਿੱਤਾ ਅਤੇ ਕਿਹਾ ਕਿ ਪੀਣ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀ ਦੂਰ ਹੋ ਜਾਵੇਗੀ। ਪਾਣੀ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ।ਇਸ ਤੋਂ ਬਾਅਦ ਉਸ ਨਾਲ ਕੀ ਵਾਪਰਿਆ, ਇਸ ਦਾ ਇਹਸਾਸ ਉਸਨੂੰ ਹੋਸ਼ ‘ਚ ਆਉਣ ਤੋਂ ਬਾਅਦ ਹੋਇਆ। ਪੀੜਤਾ ਨੇ ਦੱਸਿਆ ਕਿ ਬਾਬੇ ਨੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇਕੇ ਵੀ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਫਿਲਹਾਲ ਪੁਲਿਸ ਨੇ ਢੋਂਗੀ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ. ‘ਤੇ ਅਦਾਲਤ ਵਿਚ ਪੇਸ਼ੀ ਦੌਰਾਨ ਰਿਮਾਂਡ ‘ਤੇ ਲਿਆ ਹੈ. ਬਾਬੇ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...