Breaking News
Home / International / ਅਮਰੀਕਾ ਚੋਣਾਂ ‘ਚ ਭਾਰਤੀ ਮੂਲ ਦੇ 100 ਉਮੀਦਵਾਰ ਅਜਮਾਉਂਣਗੇ ਕਿਸਮਤ

ਅਮਰੀਕਾ ਚੋਣਾਂ ‘ਚ ਭਾਰਤੀ ਮੂਲ ਦੇ 100 ਉਮੀਦਵਾਰ ਅਜਮਾਉਂਣਗੇ ਕਿਸਮਤ

5 ਨਵੰਬਰ : ਅਮਰੀਕਾ ਵਿੱਚ ਇੱਕ ਪਾਸੇ ਜਿੱਥੇ ਅਪ੍ਰਵਾਸੀਆਂ ਨੂੰ ਲੈ ਕੇ ਨਕਾਰਾਤਮਕ ਰਵੱਈਆ ਆਪਣੇ ਚਰਮ ਉੱਤੇ ਹੈ, ਉਥੇ ਹੀ ਮਿਡਟਰਮ ਚੋਣਾਂ ਵਿੱਚ ਭਾਰਤੀ ਮੂਲ ਦੇ ਕਰੀਬ 100 ਅਮਰੀਕੀ ਉਮੀਦਵਾਰ ਮੈਦਾਨ ਵਿੱਚ ਹਨ ਤੇ ਮਜਬੂਤ ਦਾਅਵੇਦਾਰ ਦੇ ਤੌਰ ‘ਤੇ ਕੰਮ ਕਰ ਰਹੇ ਹਨ । ਉਂਝ ਤਾਂ ਚੋਣਾਂ ਵਿੱਚ ਸਾਰਿਆਂ ਦੀਆਂ ਨਜਰਾਂ ਕਥਿੱਤ ਤੌਰ ‘ਤੇ ਸਮੋਸਾ ਕਾਕਸ ਉੱਤੇ ਹੋਣਗੀਆਂ ਪਰ ਜਵਾਨ ਭਾਰਤੀ-ਅਮਰੀਕੀ ਉਮੀਦਵਾਰਾਂ ਦਾ ਇੰਨੀ ਗਿਣਤੀ ਵਿੱਚ ਉੱਭਰਨਾ ਉਨ੍ਹਾਂ ਦੀ ਵੱਧਦੀ ਮਹੱਤਵਕਾਂਕਸ਼ਾ ਨੂੰ ਦਰਸਉਂਦਾ ਹੈ । ਦੱਸ ਦੇਈਏ ਕਿ ਸਮੋਸਾ ਕਾਕਸ ਵਰਤਮਾਨ ਕਾਂਗਰਸ ਵਿੱਚ ਪੰਜ ਭਾਰਤੀ-ਅਮਰੀਕੀਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ । ਅਮਰੀਕਾ ਦੀ ਜਨਸੰਖਿਆ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਆਬਾਦੀ ਇੱਕ ਫ਼ੀਸਦੀ ਹੈ ।ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਵਿੱਚ ਭਾਰਤੀ – ਅਮਰੀਕੀਆਂ ਦੀ ਗਿਣਤੀ ਵੱਧਦੇ ਦੇਖਣਾ ਅਨੌਖਾ ਨਜ਼ਾਰਾ ਹੈ । ਮੰਗਲਵਾਰ ਨੂੰ ਹੋਣ ਵਾਲੀਆਂ ਮਿਡਟਰਮ ਚੋਣਾਂ ਵਿੱਚ ਵਰਤਮਾਨ ਪ੍ਰਤੀਨਿੱਧੀ ਸਭਾ ਦੇ ਸਾਰੇ ਚਾਰ ਭਾਰਤੀ- ਅਮਰੀਕੀ ਮੈਬਰਾਂ ਦੇ ਆਸਾਨ ਜਿੱਤ ਦਰਜ ਕਰਨ ਦੀ ਉਂਮੀਦ ਹੈ ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...