Breaking News
Home / Breaking News / ਇੱਕ ਵਾਰ ਫਿਰ ਵਰਲਡ ਨੰਬਰ-1 ਬਣੇ ਜੋਕੋਵਿਚ

ਇੱਕ ਵਾਰ ਫਿਰ ਵਰਲਡ ਨੰਬਰ-1 ਬਣੇ ਜੋਕੋਵਿਚ

ਆਪਣੀਆਂ ਸੱਟਾਂ ਤੋਂ ਉੱਬਰਦੇ ਹੋਏ ਇਸ ਸਾਲ ਵਧੀਆ ਪ੍ਰਦਰਸ਼ਨ ਕਰ ਸਰਬੀਆ ਦੇ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਇੱਕ ਵਾਰ ਫਿਰ ਵਰਲਡ ਨੰਬਰ-1 ਟੇਨਿਸ ਖਿਡਾਰੀ ਬਣ ਗਏ ਹਨ। ਸੋਮਵਾਰ ਨੂੰ ਜਾਰੀ ਟੇਨਿਸ ਪੇਸ਼ੇਵਰ ਸੰਘ (ਏਟੀਪੀ) ਦੀ ਤਾਜ਼ਾ ਰੈਂਕਿੰਗ ਵਿੱਚ ਜੋਕੋਵਿਚ ਨੇ ਸਪੇਨ ਦੇ ਖਿਡਾਰੀ ਰਾਫੇਲ ਨਡਾਲ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ ।ਜੋਕੋਵਿਚ ਨੇ ਪੈਰਿਸ ਮਾਸਟਰਸ ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ਵਿੱਚ ਜਗ੍ਹਾ ਬਣਾਉਂਣ ਦੇ ਨਾਲ ਹੀ ਏ.ਟੀ.ਪੀ. ਰੈਂਕਿੰਗ ਵਿੱਚ ਪਹਿਲੇ ਸਥਾਨ ਉੱਤੇ ਆਪਣਾ ਕਬਜਾ ਪੱਕਾ ਕਰ ਲਿਆ ਸੀ।ਅਜਿਹੇ ਵਿੱਚ ਨਡਾਲ ਇੱਕ ਸਥਾਨ ਹੇਠਾਂ ਖਿਸਕੇ ਦੂਜੇ ਸਥਾਨ ਉੱਤੇ ਪਹੁੰਚ ਗਏ ਹਨ।ਇਸ ਤੋਂ ਇਲਾਵਾ ਸਵਿਟਜਰਲੈਂਡ ਦੇ ਰੋਜਰ ਫੇਡਰਰ ਤੀਜੇ , ਅਰਜੇਂਟੀਨਾ ਦੇ ਜੁਆਨ ਮਾਰਟਿਨ ਡੇਲ ਪੋਟਰੋ ਚੌਥੇ ਜਰਮਨੀ ਦੇ ਏਲੇਕਜੇਂਡਰ ਜਵੇਰੇਵ ਪੰਜਵੇਂ ਸਥਾਨ ਉੱਤੇ ਬਰਕਰਾਰ ਹਨ ।ਦੱਖਣੀ ਅਫਰੀਕਾ ਦੇ ਖਿਡਾਰੀ ਕੇਵਿਨ ਏਡਰਸਨ ਛੇਵੇਂ ਕਰੋਏਸ਼ੀਆ ਦੇ ਮਾਰਿਨ ਸਿਿਲਕ ਸੱਤਵੇਂ ਅਤੇ ਆਸਟਰੀਆ ਦੇ ਡੋਮਿਿਨਕ ਥੀਮ ਸੱਤਵੇਂ ਸਥਾਨ ਉੱਤੇ ਬਣੇ ਹੋਏ ਹਨ । ਜਾਪਾਨ ਦੇ ਖਿਡਾਰੀ ਕੇਈ ਨਿਿਸ਼ਕੋਰੀ ਨੇ ਦੋ ਸਥਾਨ ਉੱਤੇ ਉਠਦੇ ਹੋਏ ਨੌਵਾਂ ਸਥਾਨ ਹਾਸਿਲ ਕਰ ਲਿਆ ਹੈ । ਨਿਿਸ਼ਕੋਰੀ ਦੇ ਅੱਗੇ ਜਾਣ ਕਾਰਨ ਅਮਰੀਕਾ ਦੇ ਟੇਨਿਸ ਖਿਡਾਰੀ ਜਾਨ ਇਸਨੇਰ ਇੱਕ ਸਥਾਨ ਹੇਠਾਂ ਡਿੱਗਦੇ ਹੋਏ 10ਵੇਂ ਸਥਾਨ ਉੱਤੇ ਪਹੁੰਚ ਗਏ ਹਨ । ਪੈਰਿਸ ਮਾਸਟਰਸ ਟੂਰਨਾਮੇਂਟ ਵਿੱਚ ਜੋਕੋਵਿਚ ਨੂੰ ਹਰਾਕੇ ਖਿਤਾਬੀ ਜਿੱਤ ਹਾਸਿਲ ਕਰਨ ਵਾਲੇ ਰੂਸ ਦੇ ਖਿਡਾਰੀ ਕਾਰੇਨ ਖਾਚਾਨੋਵ ਨੇ ਏ.ਟੀ.ਪੀ. ਰੈਂਕਿੰਗ ਵਿੱਚ ਸੱਤ ਸਥਾਨਾਂ ਦੀ ਲੰਮੀ ਛਲਾਂਗ ਲਗਾਉਂਦੇ ਹੋਏ 11ਵਾਂ ਸਥਾਨ ਹਾਸਿਲ ਕਰ ਲਿਆ ਹੈ ।

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *