Breaking News
Home / Breaking News / ਜਾਣੋਂ, ਕਿਸ ਜਗ੍ਹਾ ਕਿਵੇਂ ਮਨਾਉਂਣਗੇ ਕੋਹਲੀ ਆਪਣਾ ਜਨਮ ਦਿਨ

ਜਾਣੋਂ, ਕਿਸ ਜਗ੍ਹਾ ਕਿਵੇਂ ਮਨਾਉਂਣਗੇ ਕੋਹਲੀ ਆਪਣਾ ਜਨਮ ਦਿਨ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ 30 ਸਾਲਾਂ ਦੇ ਹੋ ਗਏ ਹਨ । ਅੱਜ ਦਾ ਦਿਨ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਲਈ ਬੇਹੱਦ ਹੀ ਖ਼ਾਸ ਹੈ। ਕੋਹਲੀ ਦੇ ਜਨਮ ਦਿਨ ‘ਤੇ ਅਨੁਸ਼ਕਾ ਨੇ ਬਹੁਤ ਹੀ ਵਿੱਲਖਣ ਅੰਦਾਜ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ । ਅਨੁਸ਼ਕਾ ਨੇ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕਰ ਲਿਿਖਆ “Thank God for his birth.” ਤਸਵੀਰ ਵਿੱਚ ਅਨੁਸ਼ਕਾ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ ।ਤੁਹਾਡੇ ਮਨ ਵਿੱਚ ਜ਼ਰੂਰ ਇਹ ਸਵਾਲ ਹੋਵੇਗਾ ਕਿ ਆਖ਼ਿਰਕਾਰ ਵਿਰਾਟ ਆਪਣਾ ਜਨਮ ਦਿਨ ਕਿੱਥੇ ਅਤੇ ਕਿਵੇਂ ਮਨਾਉਂਣਗੇ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦੱਈਏ ਕਿ ਵਿਰਾਟ ਆਪਣਾ ਜਨਮਦਿਨ ਉਤਰਾਖੰਡ ਦੇ ਟਿਹਰੀ ਦੇ ਹੋਟਲ ਆਨੰਦਾਂ ਵਿੱਚ ਮਨਾਉਂਣਗੇ।ਵਿਰਾਟ ਤੇ ਅਨੁਸ਼ਕਾ ਇੱਥੇ ਰੁਕੇ ਹਨ । ਇਹ ਬਾਲੀਵੁਡ ਅਤੇ ਕਾਰਪੋਰੇਟ ਵਰਲ‍ਡ ਦੇ ਲੋਕਾਂ ਦੀ ਪਸੰਦੀਦਾ ਜਗ੍ਹਾ ਹੈ । ਇਹ ਉਹੀ ਹੋਟਲ ਹੈ ਜਿੱਥੇ ਵਿਰਾਟ ਤੇ ਅਨੁਸ਼ਕਾ ਸ਼ਰਮਾ ਨੇ ਵਿਆਹ ਤੋਂ ਪਹਿਲਾਂ ਵੀ ਕਾਫ਼ੀ ਸਮਾਂ ਗੁਜ਼ਾਰਿਆ ਸੀ ।ਜ਼ਿਕਰਯੋਗ ਹੈ ਕਿ ਜਦੋਂ ਵੀ ਅਨੁਸ਼ਕਾ ਦੇ ਕਦਮ ਉਤਰਾਖੰਡ ਵਿੱਚ ਪਏ ਹਨ ਤਾਂ ਉਹ ਹਰੀਦੁਆਰ ਦੇ ਅੰਬੁਵਾਲਾ ਵਿੱਚ ਆਪਣੇ ਗੁਰੂ ਨੂੰ ਜ਼ਰੂਰ ਮਿਲਦੀ ਹੈ । ਪਿਛਲੇ ਸਾਲ ਅਨੁਸ਼ਕਾ ਪਹਿਲੀ ਵਾਰ ਵਿਰਾਟ ਨੂੰ ਲੈ ਕੇ ਹਰੀਦੁਆਰ ਆਈ ਸੀ, ਜਿੱਥੇ ਦੋਨਾਂ ਦੇ ਵਿਆਹ ਦੀ ਤਾਰੀਖ ਅਨੰਤ ਬਾਬਾ ਨੇ ਤੈਅ ਕੀਤੀ ਸੀ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਰਾਟ ਆਪਣਾ ਜਨਮਦਿਨ ਹਰੀਦੁਆਰ ਵਿੱਚ ਆਤਮਿਕ ਗੁਰੂ ਦੇ ਆਸ਼ਰਮ ਵਿੱਚ ਵੀ ਮਨਾ ਸਕਦੇ ਹਨ, ਦੋਨੇਂ ਆਸ਼ਰਮ ਵਿੱਚ ਪਹੁੰਚਕੇ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ ।ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਪਿਛਲੇ 11 ਦਿਸੰਬਰ 2017 ਨੂੰ ਵਿਆਹ ਕੀਤਾ ਸੀ ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...