Breaking News
Home / Breaking News / ਦੀਵਾਲੀ : ਮਿਲਾਵਟੀ ਖੋਏ ਤੇ ਮਠਿਆਈਆਂ ਦੀ ਘਰ ਬੈਠੇ ਇੰਝ ਕਰੋ ਪਹਿਚਾਣ

ਦੀਵਾਲੀ : ਮਿਲਾਵਟੀ ਖੋਏ ਤੇ ਮਠਿਆਈਆਂ ਦੀ ਘਰ ਬੈਠੇ ਇੰਝ ਕਰੋ ਪਹਿਚਾਣ

ਦਿਵਾਲੀ ਦਾ ਸੀਜਨ ਆਉਂਦੇ ਹੀ ਬਾਜ਼ਾਰ ਵਿੱਚ ਰੰਗ-ਬਿਰੰਗੀਆਂ ਮਠਿਆਈਆਂ ਤੇ ਖੋਏ ਦੀ ਆਮਦ ਵੱਧ ਜਾਂਦੀ ਹੈ । ਜੇਕਰ ਕੁੱਝ ਕੁ ਦੁਕਾਨਾਂ ਵਾਲਿਆਂ ਦੀ ਗੱਲ ਨਾ ਕਰੀਏ ਤਾਂ ਲੱਗਭੱਗ ਕੋਈ ਵੀ ਦੁਕਾਨਦਾਰ ਸ਼ੁੱਧ ਖੋਏ ਦੀ ਗਾਰੰਟੀ ਨਹੀਂ ਲੈ ਸਕਦਾ। ਜੇਕਰ ਅਸੀ ਮੇਟਰੋ ਸ਼ਹਿਰਾਂ ਦੀ ਗੱਲ ਕਰੀਏ ਤਾਂ ਇੱਥੇ ਤਾਂ ਮਿਲਾਵਟੀ ਮਠਿਆਈਆਂ ਦਾ ਧੰਦਾਂ ਜੋਰਾਂ ‘ਤੇ ਚੱਲਦਾ ਹੈ ।ਕਈ ਵਾਰ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੇ ਸਮੇਂ ਮਠਿਆਈਆਂ ਦੀਆਂ ਦੁਕਾਨਾਂ ‘ਚ ਛਾਪੇਮਾਰੀ ਕਰ ਖ਼ਰਾਬ ਖੋਏ ਨੂੰ ਨਸ਼ਟ (ਡੰਪ) ਕਰਵਾ ਦਿੱਤਾ ਜਾਂਦਾ ਹੈ ਜਾਂ ਦੁਕਾਨਦਾਰਾਂ ਦੇ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਂਦੀ ਹੈ ।ਇਸ ਕਾਰਨ ਲੋਕਾਂ ਨੂੰ ਬਰਾਂਡੇਡ ਦੁਕਾਨਾਂ ਦਾ ਰੁਖ਼ ਕਰਨਾ ਪੈਂਦਾ ਹੈ ਜੋ ਕਿ ਉਨ੍ਹਾਂ ਦੇ ਲਈ ਕਾਫ਼ੀ ਮਹਿੰਗਾ ਪੈਂਦਾ ਹੈ ।
ਆਓ ਜੀ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੇ ਆਸਾਨ ਤਰੀਕੇ ਜਿਨ੍ਹਾਂ ਦੇ ਨਾਲ ਤੁਸੀਂ ਘਰ ਬੈਠੇ ਹੀ ਮਿਲਾਵਟੀ ਖੋਏ ਤੇ ਸਿੰਥੇਟਿਕ ਦੁੱਧ ਦੀ ਪਹਿਚਾਣ ਕਰ ਸਕਦੇ ਹੋਂ……ਖੋਏ ਤੇ ਸਿੰਥੇਟਿਕ ਦੁੱਧ ਦੀ ਪਰਖ ਲਈ ਤੁਹਾਨੂੰ ਆਯੋਡੀਨ ਸਾਲਿਊਸ਼ਨ ਤੇ ਪਰਾਡੀਮੇਥੀਲ ਏਮਿਨੋ ਬੇਨਜ਼ਲਡੀਹਾਇਡ ਸਾਲਿਊਸ਼ਨ ਚਾਹੀਦਾ ਹੋਵੇਗਾ । ਇਹ ਦੋਵੇਂ ਕੈਮੀਕਲ ਕਿਸੇ ਵੀ ਦਵਾਈਆਂ ਦੀ ਦੁਕਾਨ ‘ਤੇ ਆਸਾਨੀ ਨਾਲ ਮਿਲ ਜਾਣਗੇ । ਦੁੱਧ, ਖੋਏ ਜਾਂ ਪਨੀਰ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਲਈ ਇੱਕ ਕੱਚ ਦੇ ਬਰਤਨ ਵਿੱਚ ਥੋੜ੍ਹਾ ਜਿਹਾ ਪਨੀਰ ਜਾਂ ਮਠਿਆਈ ਨੂੰ ਥੋੜ੍ਹੇ ਜਿਹੇ ਗੁਨਗੁਨੇ (ਕੋਸੇ) ਪਾਣੀ ਵਿੱਚ ਪਾਓ, ਹੁਣ ਇਸਨੂੰ ਘੁਲਣ ਦਿਓ । ਜਦੋਂ ਇਹ ਪੂਰੀ ਤਰ੍ਹਾਂ ਪਾਣੀ ਵਿੱਚ ਘੁਲ ਜਾਵੇ ਤਾਂ ਇਸ ਵਿੱਚ ਚਾਰ ਪੰਜ ਬੂੰਦਾਂ ਆਯੋਡੀਨ ਸਾਲਿਊਸ਼ਨ ਮਿਲਾ ਦਿੱਤਾ ਜਾਵੇ, ਇੰਝ ਹੀ ਦੁੱਧ ਦੀ ਵੀ ਪਹਿਚਾਣ ਕਰੋ ।ਹੁਣ ਜੇਕਰ ਪਨੀਰ, ਮਠਿਆਈ ਜਾਂ ਦੁੱਧ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਮਿਲਾਵਟੀ ਹੈ ।ਪਰ ਜੇਕਰ ਇਸਦਾ ਰੰਗ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰਹਿੰਦਾ ਹੈ ਤਾਂ ਇਹ ਸ਼ੁੱਧ ਹੈ । ਮਿਲਾਵਟਖੋਰ ਅਕਸਰ ਦੁੱਧ ਦੀ ਮੰਗ ਵੱਧ ਜਾਣ ਉੱਤੇ ਇਸ ਵਿੱਚ ਯੂਰੀਆ ਮਿਲਾਕੇ ਦੁੱਧ ਦੀ ਕਮੀ ਪੂਰੀ ਕਰਦੇ ਹਨ ਤਾਂ ਕਿ ਘੱਟ ਖ਼ਰਚਾ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕੇ ।ਇਸ ਦੀ ਪਰਖ ਕਰਨ ਲਈ ਕੋਸੇ ਪਾਣੀ ਵਿੱਚ ਪਨੀਰ ਜਾਂ ਖੋਏ ਨੂੰ ਮਿਲਾਕੇ ਉਸ ਵਿੱਚ ਕੁੱਝ ਬੂੰਦਾਂ ਪਰਾਡੀਮੇਥੀਲ ਏਮਿਨੋ ਬੇਨਜ਼ਲਡੀਹਾਇਡ ਮਿਲਾ ਲਵੋਂ ਇਸ ਤੋਂ ਬਾਅਦ ਇਸ ਵਿੱਚ ਜੇਕਰ ਯੂਰੀਆ ਦੀ ਮਿਲਾਵਟ ਹੋਵੇਗੀ ਤਾਂ ਇਸਦਾ ਰੰਗ ਬਦਲਕੇ ਪੀਲਾ ਹੋ ਜਾਵੇਗਾ ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...