Breaking News
Home / Breaking News / ਜਨਤਾ ਲਈ ਦੀਵਾਲੀ ਦਾ ਤੋਹਫਾ ਇੱਕ ਦਿਨ ਪਹਿਲਾ …

ਜਨਤਾ ਲਈ ਦੀਵਾਲੀ ਦਾ ਤੋਹਫਾ ਇੱਕ ਦਿਨ ਪਹਿਲਾ …

ਚੰਡੀਗੜ੍ਹ, 6 ਨਵੰਬਰ 2018 – ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਸਰਕਾਰ ਨੇ ਲੋਕਾਂ ਨੂੰ ਤੋਹਫੇ ਵਜੋਂ ਮਹਿੰਗਾਈ ਦਾ ਥੋੜ੍ਹਾ ਜਿਹਾ ਹੋਰ ਬੋਝ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਹੁਣ ਸਰਕਾਰੀ ਬੱਸਾਂ ਦੇ ਕਿਰਾਏ ‘ਚ 7 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਵਧੀਆ ਹੋਈਆਂ ਇਹ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ।ਦੱਸਣਯੋਗ ਹੈ ਕਿ ਪਹਿਲਾਂ ਸੂਬੇ ਵਿੱਚ ਆਮ ਬੱਸ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਏ 10 ਪੈਸੇ ਸੀ, ਜੋ ਹੁਣ ਵੱਧ ਕੇ 1 ਰੁਪਏ 17 ਪੈਸੇ ਹੋ ਗਿਆ ਹੈ। ਇਸ ਤਰ੍ਹਾਂ ਬੱਸਾਂ ਦਾ ਕਿਰਾਇਆ ਹੁਣ 1 ਰੁਪਏ 40 ਪੈਸੇ ਤੇ ਵੋਲਵੋ ਬੱਸਾਂ ਦਾ ਕਿਰਾਇਆ 2 ਰੁਪਏ 34 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੋਵੇਗਾ। ਪੀਆਰਟੀਸੀ ਦੇ ਐਮਡੀ ਮਨਜੀਤ ਸਿੰਘ ਨਾਰੰਗ ਮੁਤਾਬਿਕ ਇਸ ਨਾਲ ਸਰਕਾਰ ਨੂੰ ਰੋਜ਼ਾਨਾ ਕਰੀਬ ਸਾਢੇ 7 ਲੱਖ ਦਾ ਵਾਧਾ ਹੋਵੇਗਾ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...