Breaking News
Home / Breaking News / ਟਰੈਂਟ ਬੋਲ‍ਟ ਦੀ ਹੈਟਰਿਕ ਦੇ ਸਾਹਮਣੇ ਪਾਕਿਸ‍ਤਾਨ ਢੇਰ, ਲਗਾਤਾਰ 12ਵਾਂ ਮੈਚ ਗਵਾਇਆ

ਟਰੈਂਟ ਬੋਲ‍ਟ ਦੀ ਹੈਟਰਿਕ ਦੇ ਸਾਹਮਣੇ ਪਾਕਿਸ‍ਤਾਨ ਢੇਰ, ਲਗਾਤਾਰ 12ਵਾਂ ਮੈਚ ਗਵਾਇਆ

ਪਾਕਿਸ‍ਤਾਨ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ ਵਿੱਚ 3-0 ਨਾਲ ਹਾਰਣ ਵਾਲੀ ‍ਨਿਓਜ਼ੀਲੈਂਡ ਟੀਮ ਨੇ ਆਬੂ-ਧਾਬੀ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ 47 ਦੋੜਾਂ ਨਾਲ ਜਿੱਤ ਹਾਸਿਲ ਕਰਕੇ ਆਪਣਾ ਦਮ ਦਿਖਾਇਆ ਹੈ । 266 / 9 ਦਾ ਸ‍ਕੋਰ ਬਣਾਉਣ ਵਾਲੀ ‍ਨਿਓਜ਼ੀਲੈਂਡ ਟੀਮ ਨੂੰ ਜਿੱਤ ਦਵਾਉਂਣ ਵਿੱਚ ਤੇਜ਼ ਗੇਂਦਬਾਜ਼ ਟਰੈਂਟ ਬੋਲ‍ਟ ਦਾ ਅਹਿਮ ਯੋਗਦਾਨ ਰਿਹਾ ।ਪਾਕਿਸ‍ਤਾਨੀ ਟੀਮ ਬੋਲ‍ਟ ਦੇ ਸਾਹਮਣੇ 219 ਦੋੜਾਂ ‘ਤੇ ਢੇਰ ਹੋਕੇ ਮੈਚ 47 ਦੋੜਾਂ ਨਾਲ ਗਵਾ ਬੈਠੀ । ਬੋਲਟ ਨੇ ਫਖਰ ਜਮਾਨ, ਬਾਬਰ ਆਜਮ ਤੇ ਮੋਹਿਮਦ ਹਫੀਜ ਨੂੰ ਲਗਾਤਾਰ ਤਿੰਨ ਗੇਂਦਾਂ ਉੱਤੇ ਸ਼ਿਕਾਰ ਬਣਾਕੇ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੀ ਪਹਿਲੀ ਹੈਟਰਿਕ ਪੂਰੀ ਕੀਤੀ । ਪਾਕ ਓਪਨਰ ਫਖਰ ਜਮਾਨ (1) ਨੂੰ ਬੋਲਟ ਨੇ ਬੋਲਡ ਕੀਤਾ ਬਾਬਰ ਆਜਮ(0) ਨੂੰ ਰੋਸ ਟੇਲਰ ਦੇ ਹੱਥਾਂ ‘ਚ ਕੈਚ ਕਰਾਇਆ ਤੇ ਹਫੀਜ (0) ਨੂੰ ਐਲ.ਬੀ.ਡਬ‍ਲ‍ਯੂ ਆਉਟ ਕੀਤਾ ।ਇੱਕ ਰੋਜ਼ਾ ਕ੍ਰਿਕਟ ਵਿੱਚ ‍ਨਿਓਜ਼ੀਲੈਂਡ ਲਈ ਇਹ ਤੀਜੀ ਹੈਟਰਿਕ ਹੈ ਬੋਲ‍ਟ ਤੋਂ ਪਹਿਲਾਂ ਡੈਨੀ ਮਾਰਿਸਨ ਨੇ 1994 ਵਿੱਚ ਭਾਰਤ ਦੇ ਖ਼ਿਲਾਫ਼ ਨੈਪਿਅਰ ਤੇ ਸ਼ੇਨ ਬਾਂਡ ਨੇ ਆਸ‍ਟਰੇਲੀਆ ਦੇ ਖ਼ਿਲਾਫ਼ 2007 ਵਿੱਚ ਹੋਬਾਰਟ ਵਿੱਚ ਹੈਟਰਿਕ ਮਾਰੀ ਸੀ ।ਹੁਣ ਤੱਕ ਇੱਕ ਰੋਜ਼ਾ ਕ੍ਰਿਕਟ ਵਿੱਚ 46 ਹੈਟਰਿਕ ਹੋਈਆਂ ਹਨ । ਇੱਕ ਰੋਜ਼ਾ ਕ੍ਰਿਕਟ ਵਿੱਚ ਬੋਲ‍ਟ ਪਾਰੀ ਦੀਆਂ ਪਹਿਲੀਆਂ ਤਿੰਨ ਵਿਕਟਾਂ ਲੈਣ ਵਾਲੇ ਦੁਨੀਆ ਦੇ ਸਿਰਫ ਛੇਵੇਂ ਗੇਂਦਬਾਜ਼ ਹਨ । ਇਸ ਤੋਂ ਪਹਿਲਾਂ ਬਰਾਂਡੇਸ, ਚਾਮਿੰਡਾ ਵਾਸ, ਬਰੇਟਲੀ, ਕ‍ਲਾਇੰਟ ਮੈਕਾਏ ਤੇ ਕਾਗਿਸੋ ਰਬਾਡਾ ਅਜਿਹਾ ਕਰ ਚੁੱਕੇ ਹਨ ।29 ਸਾਲ ਦੇ ਬੋਲ‍ਟ ਨੇ ਹੁਣ ਤੱਕ 67 ਵਨਡੇ ਵਿੱਚ 24.48 ਦੇ ਔਸਤ ਨਾਲ 125 ਸ਼ਿਕਾਰ ਕੀਤੇ ਹਨ । ਉਨ੍ਹਾਂ ਦੇ ਇਸ ਦਮਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ‍ਨਿਓਜ਼ੀਲੈਂਡ ਨੇ ਪਾਕਿਸ‍ਤਾਨ ਨੂੰ ਵਨਡੇ ਕ੍ਰਿਕਟ ਵਿੱਚ ਲਗਾਤਾਰ 12ਵੀਂ ਵਾਰ ਹਰਾਉਂਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ।

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54