Breaking News
Home / Breaking News / ਵਿਸ਼ਕਰਮਾ ਡੇਅ ਮੌਕੇ ਕਰਵਾਈ ਗਈ ਪੂਜਾ

ਵਿਸ਼ਕਰਮਾ ਡੇਅ ਮੌਕੇ ਕਰਵਾਈ ਗਈ ਪੂਜਾ

ਅੰਮ੍ਰਿਤਸਰ, (ਬਬਲੂ ਮਹਾਜਨ) : ਵਿਸ਼ਵਕਰਮਾ ਡੇਅ ਦੇ ਮੌਕੇ ‘ਤੇ ਅੰਮ੍ਰਿਤਸਰ ਦੇ ਰਾਮਬਾਗ ਵਿਖੇ ਵਿਸ਼ਵਕਰਮਾ ਪੂਜਾ ਬਿੱਟੂ ਪ੍ਰਦਾਨ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਮੌਕੇ ‘ਤੇ ਬਿੱਟੂ ਪ੍ਰਦਾਨ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਜਨ-ਮੰਦਿਨ ਨੂੰ ਵਿਸ਼ਵਕਰਮਾ ਪੂਜਾ, ਵਿਸ਼ਵਕਰਮਾ ਦਿਵਸ ਜਾਂ ਵਿਸ਼ਵਕਰਮਾ ਜਯੰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਇਸ ਤਿਉਹਾਰ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ ।ਮਾਨਤਾ ਹੈ ਕਿ ਇਸ ਦਿਨ ਭਗਵਾਨ ਵਿਸ਼ਵਕਰਮਾ ਨੇ ਸ੍ਰਸ਼ਟੀ ਦੇ ਰਚਣਹਾਰ ਬ੍ਰਹਮਾਂ ਦੇ ਸੱਤਵੇਂ ਧਰਮ-ਪੱੁਤਰ ਦੇ ਰੂਪ ਵਿੱਚ ਜਨਮ ਲਿਆ ਸੀ । ਭਗਵਾਨ ਵਿਸ਼ਵਕਰਮਾ ਨੂੰ ਦੇਵਤਾਵਾਂ ਦੇ ਸ਼ਿਲਪ-ਕਾਰ, ਵਾਸਤੂਸ਼ਾਸਤਰ ਦਾ ਦੇਵਤਾ, ਮਾਹਿਰ ਇੰਜੀਨੀਅਰ, ਦੇਵਤਾਵਾਂ ਦਾ ਇੰਜੀਨੀਅਰ ਤੇ ਮਸ਼ੀਨ ਦਾ ਦੇਵਤਾ ਕਿਹਾ ਜਾਂਦਾ ਹੈ । ਇਸ ਮੌਕੇ ‘ਤੇ ਸ਼ਾਮ ਲਾਲ ਸੋਨੂ, ਮਨਮੋਹਨ ਸਿੰਘ, ਅਜੀਤ ਸਿੰਘ ਬਾਜਵਾ, ਚਰਣਜੀਤ ਸਿੰਘ ਤੇ ਅਮਰਿੰਦਰ ਸਿੰਘ ਮੌਜੂਦ ਸਨ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *