Breaking News
Home / Breaking News / ਪਟਿਆਲਾ ਵਿਖੇ ਮਨਾਇਆ ਗਿਆ ਸ਼ੂਗਰ ਦਿਵਸ, ਡਾ. ਇੰਦਰਪ੍ਰੀਤ ਕੌਰ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ

ਪਟਿਆਲਾ ਵਿਖੇ ਮਨਾਇਆ ਗਿਆ ਸ਼ੂਗਰ ਦਿਵਸ, ਡਾ. ਇੰਦਰਪ੍ਰੀਤ ਕੌਰ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ

ਪਟਿਆਲਾ, ( ਅਮਰਜੀਤ ਸਿੰਘ) : ਪਟਿਆਲਾ ਦੇ ਮਾਡਲ ਟਾਊਨ ਵਿਖੇ ਸੀਨੀਅਰ ਸਟੀਜ਼ਨ ਵੈਲਫੇਅਰ ਸੰਸ਼ਥਾਂ ਅਤੇ ਕੋਲੰਬੀਆਂ  ਏਸ਼ੀਆ ਹਸਪਤਾਲ ਦੇ ਸਹਿਯੋਗ ਨਾਲ ਵਰਲਡ ਸ਼ੂਗਰ ਦਿਵਸ ਮਨਾਇਆ ਗਿਆ ।ਇਸ ਮੌਕੇ ਕੋਲੰਬੀਆਂ ਏਸ਼ੀਆ ਦੇ ਸ਼ੂਗਰ ਥਾਇਰਾਇਡ ਦੇ ਸਪੈਸ਼ਲਿਸਟ ਡਾਕਟਰ ਇੰਦਰਪ੍ਰੀਤ ਕੌਰ  ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਉਨ੍ਹਾਂ ਨੇ ਸੀਨੀਅਰ ਸਟੀਜ਼ਨ ਨੂੰ ਬੀਮਾਰੀਆਂ ਦੇ ਲੱਛਣਾਂ ਬਾਰੇ ਜਾਣੂ ਕਰਵਾਇਆ ਅਤੇ ਬੀਮਾਰੀਆਂ ਦੀਆਂ ਰੋਕਥਾਮਾਂ ਲਈ ਵਿਸ਼ੇਸ ਟਿਪਸ ਦਿੱਤੇ ।ਡਾ. ਇੰਦਰਪ੍ਰੀਤ ਕੌਰ ਨੇ ਮੌਜੂਦ ਲੋਕਾਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਮੈਂਨੂੰ ਇਸ ਸੈਮੀਨਰ ‘ਚ ਆਕੇ ਬਹੁਤ ਚੰਗਾ ਲੱਗਿਆ ਅਤੇ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਦੁਆਰਾ ਦਿੱਤੀ ਜਾਣਕਾਰੀ ਨੂੰ ਇੱਥੇ ਮੌਜੂਦ ਲੋਕ ਅੱਗੇ ਵੀ ਹੋਰਨਾਂ ਮਰੀਜ਼ਾ ਤੱਕ ਪਹੁੰਚਾਣਗੇ ।ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਕੇ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ 10 ਨਵੰਬਰ ਨੂੰ ਹੋਣ ਵਾਲੇ ” ਡਾਇਬਟੀਜ਼ ਵਾਲਕ ਐਂਡ ਟਾਕ” ‘ਚ ਆਉਂਣ ਦੀ ਅਪੀਲ ਵੀ ਕੀਤੀ ।ਦੱਸ ਦੱਈਏ ਕਿ ਇਸ ਮੌਕੇ ਡਾ. ਇੰਦਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੈਮੀਨਰ ਵਿੱਚ ਮਰੀਜ਼ਾ ਦਾ ਮੁਫ਼ਤ ਚੈਕਅਪ ਕੀਤਾ ਗਿਆ । ਇਸ ਮੌਕੇ ਸੀਨੀਅਰ ਸਟੀਜ਼ਨ ਵੈਲਫੇਅਰ ਸੰਸ਼ਥਾਂ ਦੇ ਪ੍ਰਧਾਨ ਨੇ ਦੱਸਿਆ ਕਿ ਡਾਕਟਰਾਂ ਨੇ ਵੱਧ ਰਹੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆਂ ਤੇ ਬੀਮਾਰੀਆਂ ਦੀ ਰੋਕਥਾਮ ਲਈ ਟਿਪਸ ਦਿੱਤੇ ਜਿਸ ਲਈ ਅਸੀਂ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।ਅਜਿਹੇ ਡਾਕਟਰਾਂ ਦੀ ਸਾਡੇ ਸਮਾਜ ਵਿੱਚ ਬਹੁਤ ਲੋੜ ਹੈ ਜੋ ਸੀਨੀਅਰ ਸਟੀਜ਼ਨ ਦੇ ਲਈ ਸੈਮੀਨਾਰ ਲਾਉਂਦੇ ਹਨ ।

About Time TV

Check Also

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ

ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ Post Views: 54