Breaking News
Home / International / ਜਦੋਂ ਬਿਨ੍ਹਾਂ ਡਰਾਇਵਰ 110 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਨੇ ਤੈਅ ਕੀਤੀ 92 ਕਿਲੋਮੀਟਰ ਦੀ ਦੂਰੀ !

ਜਦੋਂ ਬਿਨ੍ਹਾਂ ਡਰਾਇਵਰ 110 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਨੇ ਤੈਅ ਕੀਤੀ 92 ਕਿਲੋਮੀਟਰ ਦੀ ਦੂਰੀ !

ਸਿਡਨੀ : ਆਸਟਰੇਲੀਆ ਦੇ ਪਿਲਬਾਰਾ ਵਿੱਚ ਅਲੌਹ ਅਇਸਕ (Iron Ores) ਲੈ ਕੇ ਜਾ ਰਹੀ ਇੱਕ ਮਾਲ-ਗੱਡੀ ਕਰੀਬ ਇੱਕ ਘੰਟੇ ਤੱਕ ਬਿਨ੍ਹਾਂ ਚਾਲਕ ਦੇ ਪੱਟੜੀ ਉੱਤੇ ਭੱਜਦੀ ਰਹੀ ।ਇਸਦੇ ਬਾਅਦ ਹਾਲਾਂਕਿ ਉਹ ਪਟੜੀ ਤੋਂ ਉੱਤਰ ਗਈ ।ਸਮਾਚਾਰ ਏਜੰਸੀ  ਦੀ ਰਿਪੋਰਟ ਦੇ ਮੁਤਾਬਿਕ ਸੋਮਵਾਰ ਦੇਰ ਰਾਤ ਮਾਲ-ਗੱਡੀ ਦਾ ਚਾਲਕ ਰੇਲਗੱਡੀ ਦੇ ਇੱਕ ਡੱਬੇ ਦੀ ਜਾਂਚ ਕਰਨ ਲਈ ਗਿਆ ਸੀ ਪਰ ਜਦੋਂ ਤੱਕ ਉਹ ਆਪਣੇ ਕੈਬਨ ਵਿੱਚ ਵਾਪਿਸ ਆਉਂਦਾ ਉਦੋਂ ਤੱਕ ਟ੍ਰੇਨ ਆਪਣੇ ਆਪ ਚੱਲ ਪਈ ।ਆਸਟਰੇਲੀਆਈ ਟ੍ਰਾਂਸਪੋਰਟ ਸੁਰੱਖਿਆ ਬਿਊਰੋ (ਏ.ਟੀ.ਸੀ.ਬੀ.) ਨੇ ਕਿਹਾ ਕਿ ਟ੍ਰੇਨ ਵਿੱਚ ਕੋਈ ਵਿਅਕਤੀ ਸਵਾਰ ਨਹੀਂ ਸੀ ਨਿਯੰਤਰਣ ਕੇਂਦਰ ਦੁਆਰਾ ਉਸ ਨੂੰ ਵਿਉਂਤਬੱਧ ਤਰੀਕੇ ਨਾਲ ਪਟੜੀ ਤੋਂ ਉਤਾਰਿਆ ਗਿਆ । ਇਸ ਤੋਂ ਪਹਿਲਾਂ ਟ੍ਰੇਨ ਨੇ ਕਰੀਬ 92 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਸੀ । ਟ੍ਰੇਨ ਵਿੱਚ 268  ਡੱਬੇ ਸਨ ।ਪਟੜੀ ਤੋਂ ਉਤਾਰਨ ਤੋਂ ਪਹਿਲਾਂ ਰੇਲਗੱਡੀ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਚੁੱਕੀ ਸੀ । ਟ੍ਰੇਨ ਨੂੰ ਪਰਥ  ‘ਚ ਪੱਟੜੀ ਤੋਂ ਉਤਾਰਿਆ ਗਿਆ ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...