Breaking News
Home / Breaking News / ਕੀ ਤੁਸੀ ਜਾਣਦੇ ਹੋ , ਪਨੀਰ ਖਾਣ ਦੇ ਫਾਇਦੇ ..

ਕੀ ਤੁਸੀ ਜਾਣਦੇ ਹੋ , ਪਨੀਰ ਖਾਣ ਦੇ ਫਾਇਦੇ ..

ਪਨੀਰ ਖਾਣਾ ਸਾਰੇ ਲੋਕ ਬਹੁਤ ਪਸੰਦ ਕਰਦੇ ਹਨ। ਇਹ ਖਾਣ ਵਿੱਚ ਸਵਾਦੀ ਹੋਣ ਦੇ ਨਾਲ – ਨਾਲ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਨੀਰ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਚਰਬੀ, ਕੈਲਸ਼ੀਅਮ, ਫਾਸਫੋਰਸ, ਫੋਲੇਟ ਅਤੇ ਕਈ ਪੌਸਟਿਕ ਤੱਤ ਮੌਜੂਦ ਹੁੰਦੇ ਹਨ। ਜੋ ਨਾ ਕੇਵਲ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਨ ਸਗੋਂ ਮਾਨਸਿਕ ਤਨਾਅ ਵੀ ਦੂਰ ਕਰਦੇ ਹਨ। ਅੱਜ ਅਸੀ ਤੁਹਾਨੂੰ ਕੱਚਾ ਪਨੀਰ ਖਾਣ ਦੇ ਕੁੱਝ ਫਾਇਦਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ।

ਕੈਲਸ਼ੀਅਮ ਅਤੇ ਫਾਸਫੋਰਸ 1 – ਰੋਜ਼ਾਨਾ ਪਨੀਰ ਦਾ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਹੋ ਜਾਂਦੀਆਂ ਹਨ। ਇਸ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੋ ਹੱਡੀਆਂ ਨੂੰ ਮਜਬੂਤ ਬਣਾਉਂਦੇ ਹਨ

ਫਾਈਬਰ ਦੀ ਭਰਪੂਰ ਮਾਤਰਾ

2 – ਪਨੀਰ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੀ ਹੈ। ਰੋਜ਼ਾਨਾ ਪਨੀਰ ਦਾ ਸੇਵਨ ਕਰਨ ਨਾਲ ਕਬਜ਼ ਅਤੇ ਸ਼ੂਗਰ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਪਾਚਨ ਪ੍ਰਣਾਲੀ ਸਹੀ

3 – ਕੱਚਾ ਪਨੀਰ ਖਾਣ ਨਾਲ ਪਾਚਨ ਪ੍ਰਣਾਲੀ ਸਹੀ ਰਹਿੰਦਾ ਹੈ ਅਤੇ ਢਿੱਡ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ

ਤਨਾਅ ਰਹਿਤ
4 – ਜੇਕਰ ਤੁਹਾਨੂੰ ਤਨਾਅ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਕਟੋਰੀ ਕੱਚੇ ਪਨੀਰ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡਾ ਤਨਾਅ ਦੂਰ ਹੋ ਜਾਵੇਗਾ ਅਤੇ ਥਕਾਣ ਵੀ ਮਹਿਸੂਸ ਨਹੀਂ ਹੋਵੇਗੀਕਦੋਂ ਖਾਣਾ ਚਾਹੀਦਾ ਪਨੀਰ — ਕੱਚੇ ਪਨੀਰ ਦਾ ਸੇਵਨ ਨਾਸ਼ਤੇ ਅਤੇ ਲੰਚ ਕਰਨ ਤੋਂ 1 ਘੰਟਾ ਪਹਿਲਾਂ ਕਰੋ। ਇਸ ਨਾਲ ਦਿਨ-ਭਰ ਓਵਰਇਟਿੰਗ ਤੋਂ ਬਚਿਆ ਜਾ ਸਕਦਾ ਹੈ। ਕਸਰਤ ਦੇ ਕੁੱਝ ਘੰਟੇ ਬਾਅਦ ਵੀ ਪਨੀਰ ਦਾ ਸੇਵਨ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਵੀ ਪਨੀਰ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਸੌਦੇ ਸਮੇਂ ਸਰੀਰ ਨੂੰ ਖਾਣਾ ਡਾਈਜੈਸਟ ਕਰਨ ਲਈ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਇਸ ‘ਚ ਭਰਪੂਰ ਪ੍ਰੋਟੀਨ ਹੁੰਦਾ ਹੈ।

ਭਾਰ ਘੱਟ ਕਰੇ — ਪਨੀਰ ‘ਚ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ।ਕੈਂਸਰ ਤੋਂ ਬਚਾਏ — ਪਨੀਰ ‘ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਕਾਫੀ ਮਾਤਰਾ ‘ਚ ਹੁੰਦਾ ਹੈ, ਜਿਸ ਕਾਰਨ ਇਹ ਕੈਂਸਰ ਵਰਗੇ ਰੋਗ ਤੋਂ ਬਚਾਉਂਦਾ ਹੈ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...