Breaking News
Home / Breaking News / ਜਨਮ ਦਿਨ ਮੁਬਾਰਕ ਵਾਰਸ ਪੰੰਮੀ ਬਾਈ ਜੀ …

ਜਨਮ ਦਿਨ ਮੁਬਾਰਕ ਵਾਰਸ ਪੰੰਮੀ ਬਾਈ ਜੀ …


ਗੱਲ ਉਸ ਇਨਸਾਨ ਦੀ ਜੋ ਗੁਣਾਂ ਦੀ ਖਾਨ ਹੈ ।ਗੁਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਗੁਣ ਇਹਨਾਂ ਦਾ ਇਹ ਹੈ ਕਿ ਪੜ੍ਹਿਆ ਪੜ੍ਹਿਆ-ਲਿਿਖਆ, ਸੁਲਝਿਆ,ਸਾਹਿਤ-ਸਭਿਆਚਾਰ ਨਾਲ ਗੜੁੱਚ ਕਲਾਕਾਰ ਹੈ ਜਿਸ ਨੂੰ ਹਰ ਫ਼ੀਲਡ ਦਾ ਗਿਆਨ ਹੈ , ਮੈਂ ਗੱਲ ਕਰ ਰਹੀ ਹਾਂ ਲੋਕ ਨਾਚਾਂ ਦੇ ਸ਼ਾਹ ਅਸਵਾਰ, ਸਾਫ਼ ਸੁਥਰੀ ਗਾਇਕੀ ਦੇ ਵਾਰਸ ਪੰੰਮੀ ਬਾਈ ਜੀ ਦੀ ਜਿਹਨਾਂ੍ਹ ਦਾ ਅੱਜ ਜਨਮ ਦਿਹਾੜਾ ਹੈ ।ਪਟਿਆਲਾ ਜਖੇਪਲ ਦੇ ਜੰਮੇ ਜਾਏ ਪਟਿਆਲਾ ਜਾ ਕੇ ਵਸੇ ਬਾਈ ਜੀ ਸਕੂਲ ਦੇ ਦਿਨਾਂ ਤੋਂ ਹੀ ਸਾਡੇ ਲਈ ਭੰਗੜੇ ਦੇ ਆਦਰਸ਼ ਸਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਨੂੰ ਜਦੋਂ ਬੀਨੂੰ ਢਿੱਲੋਂ ਤੇ ਬਲਕਰਨ ਬਰਾੜ ਨੇ ਰਿਹਰਸਲਾਂ ਕਰਵਾਉਣੀਆਂ ਤਾਂ ਸਾਨੂੰ ਦੋਵੇਂ ਉਸਤਾਦ ਥਾਣੇਦਾਰ ਜਾਪਦੇ ਸਨ, ਬਾਈ ਤਜਿੰਦਰ ਚਹਿਲ (ਜੋ ਹੁਣ ਸਾਡੇ ਵਿੱਚ ਨਹੀਂ ਰਹੇ) ਐਸ ਐਸ ਪੀ ਤੋਂ ਘੱਟ ਨਹੀਂ ਜਾਪਦਾ ਸੀ। ਜੇ ਕਿਤੇ ਪੰਮੀ ਬਾਈ ਨੇ ਸਟੂਡੈਂਟ ਹੋਮ ਵਿਖੇ ਰਿਹਰਸਲਾਂ ਦੇਖਣ ਆ ਜਾਣਾ ਤਾਂ ਬਾਈ ਨੂੰ ਭੰਗੜੇ ਵਾਲਿਆਂ ਦਾ ਡੀ ਜੀ ਪੀ ਦਾ ਦਰਜਾ ਮਿਲਦਾ। ਬਾਈ ਨੂੰ ਦੇਖ-ਦੇਖ ਭੰਗੜਾ ਸਿੱਖਿਆ ਅਤੇ ਫੇਰ ਜਦੋਂ ਖ਼ੁਦ ਭੰਗੜਾ ਪਾਉਣ ਲੱਗੇ ਤਾਂ ਬਾਈ ਮੂਹਰੇ ਜੱਜਮੈਂਟ ਉੱਤੇ ਬੈਠਾ ਹੁੰਦਾ।ਗਾਇਕੀ ਵਿੱਚ ਵੀ ਬਾਈ ਨੇ ਸਿਰਾ ਕੀਤਾ। ਅਣਖੀ ਸ਼ੇਰਾਂ ਤੋਂ ਲੈ ਕੇ ਮਾਝੇ ਮਾਲਵੇ ਦੋਆਬੇ ਦੀਆਂ ਬੋਲੀਆਂ, ਨੱਚ ਨੱਚ ਪਾਉਣੀ ਧਮਾਲ, ਜੱਟ ਦੀ ਡਾਂਗ, ਜੱਟ ਪੰਜਾਬੀ ਦੋਸਤੋ, ਢੋਲ ਤੇ ਧਮਾਲਾਂ, ਹੀਰ ਸਮੇਤ ਅਨੇਕਾਂ ਕੈਸੇਟਾਂ-ਗੀਤ ਬਾਈ ਨੇ ਸਾਡੀ ਝੋਲੀ ਪਾਏ।ਕਰਜ਼ੇ ਚ ਡੁੱਬਦੀ ਕਿਸਾਨੀ ਨੂੰ ਹਲੂਣਾ ਦਿੱਤਾ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...