Breaking News
Home / Entertainment / Bollywood / ਜਾਣੋ ,ਪ੍ਰਿਯੰਕਾ ਚੋਪੜਾ ਦੀਵਾਲੀ ਤੇ ਪਾਈ ਸੀ ਇਹ ਡਰੈਂਸ

ਜਾਣੋ ,ਪ੍ਰਿਯੰਕਾ ਚੋਪੜਾ ਦੀਵਾਲੀ ਤੇ ਪਾਈ ਸੀ ਇਹ ਡਰੈਂਸ

ਫਿਲਮੀ ਸਿਤਾਰਿਆ ਦੀ ਗੱਲ ਕਰੀਏ ਤਾਂ ਆਏ ਦਿਨ ਉਹਨਾਂ੍ਹ ਕੋਈ ਨਾ ਕੋਈ ਖਬਰ ਸਾਡੇ ਸਾਮਹਣੇ ਆਉਦੀ ਹੈ ਓਸੇ ਤਰਾਂ੍ਹ ਦੀ ਖ਼ਬਰ ਫ਼ਿਲਮੀ ਸਿਤਾਰਿਆਂ ਦੇ ਕੱਪੜਿਆਂ ਦੀਆਂ ਕੀਮਤਾਂ ਵੀ ਲੱਖਾਂ ਕਰੋੜਾਂ ਵਿੱਚ ਹੁੰਦੀਆਂ ਹਨ। ਹੁਣ ਤੁਸੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਕੱਪੜਿਆਂ ਨੂੰ ਹੀ ਦੇਖ ਲਵੋ, ਦੀਵਾਲੀ ਦੇ ਮੌਕੇ ਉੱਤੇ ਉਨ੍ਹਾਂ ਨੇ ਜੋ ਡ੍ਰੈੱਸ ਪਾਈ ਸੀ, ਉਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਨੇ ਹਾਲ ਹੀ’ਚ ਕਰੀਬੀ ਦੋਸਤਾਂ ਦੇ ਨਾਲ ਐਸਟਰਡਮ ਵਿੱਚ ਬੈਚਲਰੇਟ ਸੈਲੀਬ੍ਰੇਟ ਕੀਤੀ ਸੀ।ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸੀ। ਉੱਥੋ ਵਾਪਸ ਆ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ਉੱਤੇ ਦੀਵਾਲੀ ਦੇ ਮੌਕੇ ਉੱਤੇ ਲਈ ਗਈ ਤਸਵੀਰ ਸ਼ੇਅਰ ਕੀਤੀ ਸੀ, ਇਸ ਵਿੱਚ ਉਹ ਆਪਣੀ ਮਾਂ ਅਤੇ ਭਰਾ ਦੇ ਨਾਲ ਵਿੱਖ ਰਹੀ ਹੈ।ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਿਖਆ ਕਿ , “ਹੈਪੀ ਦੀਵਾਲੀ, ਘਰ ਵਾਪਸ ਆ ਕੇ ਆਪਣੇ ਕਰੀਬੀਆਂ ਦੇ ਨਾਲ ਦੀਵਾਲੀ ਮਨਾਉਣ ਦਾ ਵੱਖ ਹੀ ਮਜ਼ਾ ਹੈ।” ਬਾਲੀਵੁਡ ਦੀਵਾ ਇਹਨਾਂ ਤਸਵੀਰਾਂ ਵਿੱਚ ਬਹੁਤ ਖੁਬਸੂਰਤ ਵਿੱਖ ਰਹੀ ਹੈ ਤੇ ਨਾਲ ਹੀ ਉਨ੍ਹਾਂ ਦੀ ਜੁੱਤੀ ਵੀ ਆਕਰਸ਼ਕ ਲੱਗ ਰਹੀ ਹੈ ਪਰ ਇਸ ਦੀ ਕੀਮਤ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ।ਸੂਤਰਾਂ ਦਾ ਕਹਿਣਾ ਹੈ

 

ਕਿ ਅਨੀਤਾ ਡੋਂਗਰੇ ਦੁਆਰਾ ਤਿਆਰ ਕੀਤੀ ਗਈ ਇਹ ਡ੍ਰੈੱਸ ਡੇਢ ਲੱਖ ਰੁਪਏ ਦੀ ਹੈ ਜਦ ਕਿ ਉਨ੍ਹਾਂ ਨੇ ਜੋ ਜੁੱਤੀਆਂ ਪਾਈਆਂ ਹਨ ਉਹਨਾਂ ਦੀ ਕੀਮਤ 3,290 ਰੁਪਏ ਹੈ। ਹੁਣ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਦੀਵਾਲੀ ਦੇ ਮੌਕੇ ਉੱਤੇ ਉਨ੍ਹਾਂ ਨੇ ਇੰਨੇ ਕੀਮਤੀ ਕੱਪੜੇ ਪਾਏ ਹਨ ਤਾਂ ਆਪਣੇ ਵਿਆਹ ਦੇ ਮੌਕੇ ਉੱਤੇ ਉਹ ਕਿੰਨੇ ਮਹਿੰਗੇ ਕੱਪੜੇ ਪਾਉਣਗੇ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...