Breaking News
Home / Breaking News / ਨਵਜੋਤ ਸਿੰਧੂ ਨੇ ਮੋਦੀ ਸਰਕਾਰ ਤੇ ਸਾਧਦਿਆਂ ਨਿਸ਼ਾਨਾ…

ਨਵਜੋਤ ਸਿੰਧੂ ਨੇ ਮੋਦੀ ਸਰਕਾਰ ਤੇ ਸਾਧਦਿਆਂ ਨਿਸ਼ਾਨਾ…


ਚੰਡੀਗੜ੍ਹ, 9 ਨਵੰਬਰ – ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਜੇ ਇੰਨੀ ਹੀ ਗ਼ਰੀਬਾਂ ਦੀ ਫ਼ਿਕਰ ਸੀ ਤੇ ਦੋ ਹਜ਼ਾਰ ਦੇ ਨੋਟ ਦੀ ਬਜਾਏ ਦੋ ਸੌ ਦਾ ਨੋਟ ਪਹਿਲਾਂ ਕੱਢਦੇ । ਸਿੱਧੂ ਨੇ ਕਿਹਾ ਕਿ ਨੋਟਬੰਦੀ ਦੇ ਕਾਰਨ ਗ਼ਰੀਬ ਲੋਕਾਂ ਦਾ ਬਹੁਤ ਹੀ ਮਾੜਾ ਹਾਲ ਹੋਇਆ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜਾ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕੀਤੀ ਗਈ ਸੀ ਉਹ ਅਜੇ ਵੀ ਵਾਪਸ ਨਹੀਂ ਆ ਸਕਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੋਦੀ ਨੇ ਰਾਤ ਦੇ ਹਨੇਰੇ ‘ਚ ਨੋਟਬੰਦੀ ਦਾ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਜਿਸ ਕਾਰਨ ਅਮੀਰ ਹੋਰ ਅਮੀਰ ਹੁੰਦਾ ਗਿਆ ਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ । ਸਿੱਧੂ ਨੇ ਕਿਹਾ ਕਿ ਜਦੋਂ ਤੱਕ ਨੀਰਵ ਮੋਦੀ ਚੌਕਸੀ ਅਤੇ ਮਾਲਿਆ ਵਰਗੇ ਲੋਕ ਫੜੇ ਨਹੀਂ ਜਾਣਗੇ ਉਸ ਸਮੇਂ ਤੱਕ ਕਾਲਾ ਧਨ ਵਾਪਸ ਨਹੀਂ ਆ ਸਕਦਾ । ਸਿੱਧੂ ਨੇ ਇਹ ਵੀ ਕਿਹਾ ਕਿ ਵਿਦੇਸ਼ ਵਿਚ ਪਿਆ ਕਾਲਾ ਧਨ ਡਾਲਰ, ਪੌਂਡ ਅਤੇ ਯੂਰੋ ਨੂੰ ਹੋਰ ਮਜ਼ਬੂਤ ਕਰ ਰਿਹੈ ਜਦਕਿ ਸਾਡਾ ਰੁਪਿਆ ਦਿਨੋਂ ਦਿਨ ਡਿਗ ਰਿਹਾ ਹੈ। ਸਿੱਧੂ ਨੇ ਕਿਹਾ ਕਿ ਨੋਟ ਬੰਦੀ ਇੱਕ ਸੋਚੀ ਸਮਝੀ ਡਕੈਤੀ ਸੀ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...