Breaking News
Home / Breaking News / 10 ਵਜੇ ਤੋਂ ਬਾਅਦ ਪਟਾਕੇ ਵਜਾਉਂਣ ਵਾਲਿਆਂ ‘ਤੇ ਹੋਈ ਕਾਰਵਾਈ

10 ਵਜੇ ਤੋਂ ਬਾਅਦ ਪਟਾਕੇ ਵਜਾਉਂਣ ਵਾਲਿਆਂ ‘ਤੇ ਹੋਈ ਕਾਰਵਾਈ

ਅੰਮ੍ਰਿਤਸਰ, (ਬਬਲੂ ਮਹਾਜਨ) : ਸੁਪਰੀਮ ਕੋਰਟ ਵੱਲੋਂ ਦੀਵਾਲੀ ਵਾਲੇ ਦਿਨ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿੱਥੇ ਅੰਮ੍ਰਿਤਸਰ ਪੁਲਿਸ ਨੇ ਇਨ੍ਹਾਂ ਹੁਕਮਾਂ ਨੂੰ ਮੰਨਦੇ ਹੋਏ, ਜਿਨ੍ਹਾਂ ਲੋਕਾਂ ਨੇ 10 ਵਜੇ ਤੋਂ ਬਾਅਦ ਪਟਾਕੇ ਚੱਲਾਕੇ ਨਿਯਮਾਂ ਦੀ ਉਲੰਘਣਾ ਕੀਤੀ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 13 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ।ਜਿਹੜੇ 20 ਲੋਕ, ਜੋ ਸ਼ਹਿਰ ‘ਚ ਨਾਜ਼ਾਇਜ਼ ਤੌਰ ‘ਤੇ ਪਟਾਕੇ ਵੇਚ ਰਹੇ ਸਨ, ਉਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕੁੱਝ ਲੋਕਾਂ ਨੂੰ ਪਟਾਕੇ ਬਰਾਮਦ ਕਰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਡੀ.ਸੀ.ਪੀ. ਅਮਰੀਕ ਸਿੰਘ ਨੇ ਦੱਸਿਆ ਕਿ ਭਵਿੱਖ ‘ਚ ਆਦੇਸ਼ਾਂ ਦੀ ਪਾਲਣਾ ਕਰ, ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...