Breaking News
Home / News / ਐਸ.ਐਸ.ਪੀ. ਸਿੱਧੂ ਨੇ ਕਰਵਾਈ ਸਰਬੱਤ ਦਾ ਭਲਾ ਟਰਸਟ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਖੋਲ੍ਹੀ ਲੈਬਾਰਟਰੀ ਦੀ ਸ਼ੁਰੂਆਤ

ਐਸ.ਐਸ.ਪੀ. ਸਿੱਧੂ ਨੇ ਕਰਵਾਈ ਸਰਬੱਤ ਦਾ ਭਲਾ ਟਰਸਟ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਖੋਲ੍ਹੀ ਲੈਬਾਰਟਰੀ ਦੀ ਸ਼ੁਰੂਆਤ

ਪਟਿਆਲਾ, 9 ਨਵੰਬਰ (ਅਮਰਜੀਤ ਸਿੰਘ) : ਪਟਿਆਲਾ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਦੇ ਨੇੜੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਖੋਲ੍ਹੀ ਗਈ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਐਸ.ਐਸ.ਪੀ. ਸ. ਸਿੱਧੂ ਨੇ ਕਿਹਾ ਕਿ ਉਹ ਇਸ ਟਰਸਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਪਿਛਲੇ ਕਈ ਸਾਲਾਂ ਤੋਂ ਵੇਖਦੇ ਆ ਰਹੇ ਹਨ ਜੋ ਕਿ ਮਾਨਵਤਾ ਦੀ ਇੱਕ ਵੱਡੀ ਸੇਵਾ ਹੈ। ਉਨ੍ਹਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤੀ ਜਾ ਰਹੀ ਮਾਨਵਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਜਦੋਂ ਉਹ ਸੰਗਰੂਰ ਵਿਖੇ ਸੇਵਾ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਉਥੇ ਵੀ ਅਜਿਹੀਆਂ 2 ਲੈਬਾਰਟਰੀਆਂ ਦਾ ਉਦਘਾਟਨ ਕਰਨ ਦਾ ਮਾਣ ਮਿਿਲਆ, ਉਨ੍ਹਾਂ ਆਸ ਪ੍ਰਗਟਾਈ ਕਿ ਟਰਸਟ ਭਵਿੱਖ ‘ਚ ਵੀ ਅਜਿਹੇ ਕਾਰਜ ਕਰਦਾ ਰਹੇਗਾ।ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਸਾਲ 40 ਲੈਬਜ ਹੋਰ ਖੋਲੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 28 ਪੰਜਾਬ ਵਿੱਚ ਹੋਣਗੀਆਂ। ਡਾ. ਉਬਰਾਏ ਨੇ ਦੱਸਿਆ ਕਿ ਇਸ ਲੈਬ ਵਿਖੇ ਕਈ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਬਾਕੀ ਟੈਸਟ ਰਿਆਇਤੀ ਦਰਾਂ ‘ਤੇ ਮਾਹਰਾਂ ਵੱਲੋਂ ਕੀਤੇ ਜਾਣਗੇ ਅਤੇ ਇਸਦਾ ਲਾਭ ਰਜਿੰਦਰਾ ਹਸਪਤਾਲ ਦੇ ਮਰੀਜ ਤੇ ਆਮ ਮਰੀਜ ਉਠਾ ਸਕਣਗੇ।
ਇਸ ਮੌਕੇ ਪਟਿਆਲਾ ਦੇ ਸਾਬਕਾ ਡਿਪਟੀ ਕਮਿਸ਼ਨਰ ਸ. ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ. ਜਸਵੰਤ ਸਿੰਘ, ਸ. ਇੰਦਰਮੋਹਨ ਸਿੰਘ ਬਜ਼ਾਜ਼, ਡਾ. ਦਰਸ਼ਨ ਸਿੰਘ ਘੁੰਮਣ, ਸ. ਪ੍ਰੇਮ ਜੀਤ ਸਿੰਘ, ਸ. ਬੀ ਐੱਸ ਦੀਵਾਨ ਤੇ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਸਮੇਤ ਸ੍ਰੀ ਪ੍ਰਾਣ ਸੱਭਰਵਾਲ, ਸਰਬੱਤ ਦਾ ਭਲਾ ਚੈਰੀਟੇਬਲ ਵਲੋਂ ਪ੍ਰਧਾਨ ਸ. ਜੱਸਾ ਸਿੰਘ, ਸਕੱਤਰ ਗਗਨਦੀਪ ਆਹੂਜਾ, ਡਾ. ਅਮਰ ਸਿੰਘ ਆਜ਼ਾਦ, ਡਾ. ਮਦਨ ਲਾਲ ਹਸੀਜਾ, ਡਾ ਆਰ ਐੱਸ ਅਟਵਾਲ, ਕੇ ਐੱਸ ਗਰੇਵਾਲ ਆਦਿ ਵੀ ਮੌਜੂਦ ਸਨ।

About Time TV

Check Also

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

ਭਾਰਤੀਏ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ। ਅਮਿਤ ...