Breaking News
Home / Breaking News / ਕੀ ,ਹੁਣ ਬਿਨਾ ਦਿਲ ਅਤੇ ਦਿਮਾਗ ਵਾਲੇ ਐਂਕਰ ਕਰਨਗੇ ਐਂਕਰਿੰਗ ?

ਕੀ ,ਹੁਣ ਬਿਨਾ ਦਿਲ ਅਤੇ ਦਿਮਾਗ ਵਾਲੇ ਐਂਕਰ ਕਰਨਗੇ ਐਂਕਰਿੰਗ ?

ਬਿਿਜੰਗ, 10 ਨਵੰਬਰ 2018 – ਹਾਲ ਹੀ ਵਿਚ ਚੀਨ ਵੱਲੋਂ ਅਸਮਾਨ ‘ਚ ਆਰਟੀਫੀਸ਼ਲ (ਨਕਲੀ) ਚੰਨ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਅਜੇ ਇਹ ਖ਼ਬਰ ਠੰਢੀ ਨਹੀਂ ਪਈ ਸੀ ਕਿ ਚੀਨ ਨੇ ਤਕਨਾਲੋਜੀ ਦੀ ਦੁਨੀਆਂ ‘ਚ ਇੱਕ ਹੋਰ ਧਮਾਕਾ ਕਰ ਦਿਖਾਇਆ। ਇਸ ਤਕਨਾਲੋਜੀ ਨਾਲ ਨਿਊਜ਼ ਚੈਨਲਾਂ ‘ਚ ਖ਼ਬਰਾਂ ਪੜ੍ਹਨ ਵਾਲੇ ਐਂਕਰਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਉਨ੍ਹਾਂ ਦੀ ਜਗ੍ਹਾ ਬਹੁਤ ਜਲਦ ਹੁਣ ਬਿਨਾ ਦਿਲ ਅਤੇ ਦਿਮਾਗ ਵਾਲੇ ਐਂਕਰ ਲੈਣ ਜਾ ਰਹੇ ਨੇ। ਭਾਵ ਕਿ ਚੀਨ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਤਕਨੀਕ ਰਾਹੀਂ ਨਕਲੀ ਐਂਕਰ ਤੱਕ ਬਣਾ ਛੱਡੇ ਜੋ ਹੁਣ ਬੜੇ ਅਰਾਮ ਨਾਲ ਅਤੇ ਅਣਥੱਕ ਤੇ ਅਣਮਿੱਥੇ ਸਮੇਂ ਤੱਕ ਖਬਰਾਂ ਪੜ੍ਹ ਸਕਦੇ ਹਨ।ਬੁੱਧਵਾਰ ਨੂੰ ਵਿਸ਼ਵ ਇੰਟਰਨੈੱਟ ਕਾਨਫਰੰਸ ‘ਤੇ ਚੀਨ ਦੀ ਖ਼ਬਰ ਏਜੰਸੀ ਜ਼ਿਨਹੁਆ ਨੇ ਇਸਦੀ ਸ਼ੁਰੂਆਤ ਕੀਤੀ।

ਇਹ ਐਂਕਰ ਕਿਸੇ ਵੀ ਤਰ੍ਹਾਂ ਦੇ ਇਨਸਾਨੀ ਚਿਹਰੇ ਅਤੇ ਹਾਵਭਾਵ ਬਣਾ ਸਕਦੇ ਹਨ। ਹੋਰ ਤੇ ਹੋਰ ਅਵਾਜ਼, ਚਿਹਰੇ ਦੇ ਅੰਦਾਜ਼ ਅਤੇ ਹੋਰ ਵੀ ਕਈ ਐਕਸ਼ਨ ਜੋ ਇਕ ਆਮ ਇਨਸਾਨ ਕਰਦਾ ਹੈ। ਚੀਨ ਜ਼ਿਨਹੁਆ ਨਿਊਜ਼ ‘ਤੇ ਪਹਿਲਾ ਖਬਰ ਬੁਲੇਟਿਨ ਜੋ ਅੰਗ੍ਰੇਜ਼ੀ ਅਤੇ ਚੀਨੀ ਭਾਸ਼ਾ ‘ਚ ਪ੍ਰਕਾਸ਼ਿਤ ਕੀਤਾ ਗਿਆ। ਜਿਸ ‘ਚ ਐਂਕਰ ਨੇ ਕਿਹਾ ਕਿ ਉਹ ਬਿਨਾ ਥੱਕਿਆਂ ਕੰਮ ਕਰੇਗਾ, ਜਿਵੇਂ ਹੀ ਉਸਦੇ ਸਿਸਟਮ ‘ਚ ਟੈਕਸਟ ਲਿਖੇ ਜਾਣਗੇ, ਉਸੇ ਤਰ੍ਹਾਂ ਉਹ ਅਪਡੇਟਸ ਦਿੰਦਾ ਰਹੇਗਾ। ਦੁਨੀਆ ਦੇ ਪਹਿਲੇ ਨਕਲੀ ਐਂਕਰ ਜ਼ਿਨਹੁਆ ਅਤੇ ਚੀਨੀ ਸਰਚ ਇੰਜਨ ਕੰਪਨੀ ਸ਼ੋਗੋੁ.ਚੋਮ ਵੱਲੋਂ ਇਜਾਤ ਕੀਤੇ ਗਏ ਹਨ। ਇਹ ਆਰਟੀਫਿਸ਼ਲ ਐਨਕਰ 24 ਘੰਟੇ ਕੰਮ ਕਰਨ ਦੇ ਸਮਰਥ ਹਨ। ਜਿਥੇ ਇਸ ਤਕਨੀਕ ਦੀ ਕਈ ਲੋਕ ਸਰਾਹਣਾ ਕਰ ਰਹੇ ਹਨ ਉਥੇ ਹੀ ਕਈਆਂ ਵੱਲੋਂ ਇਸ ਲਈ ਵੱਖ ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਚੀਨ ਪਹਿਲਾਂ ਵੀ 2016 ‘ਚ ਨਿਊਜ਼ ਟੇਸ਼ਨ ਡਰੈਗਨ ਟੀਵੀ ਨੇ ਮੌਸਮ ਦੀ ਜਾਣਕਾਰੀ ਲਈ ਰੋਬੋਟ ਦੀ ਮਦਦ ਲੈਣੀ ਸ਼ੁਰੂ ਕੀਤੀ ਸੀ।

About Time TV

Check Also

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ਤੋਂ ਬਾਅਦ ਸੁਣਾਈ ਜਾ ਸਕਦੀ ਹੈ ਸਜ਼ਾ

ਛਤਰਪਤੀ ਹੱਤਿਆ ਮਾਮਲਾ : ਬਹਸ ਤੋਂ ਬਾਅਦ 15 ਮਿੰਟ ਦਾ ਬਰੇਕ ਲਿਆ ਗਿਆ ਹੈ, ਬਰੇਕ ...