Breaking News
Home / Breaking News / ‘ਵਰਲਡ ਡਾਇਬੀਟੀਜ਼ ਡੇਅ” ਤੇ ਇੱਕ ਖ਼ਾਸ ਪ੍ਰੋਗਰਾਮ ਦਾ ਆਯੋਜਨ ….

‘ਵਰਲਡ ਡਾਇਬੀਟੀਜ਼ ਡੇਅ” ਤੇ ਇੱਕ ਖ਼ਾਸ ਪ੍ਰੋਗਰਾਮ ਦਾ ਆਯੋਜਨ ….

ਪਟਿਆਲਾ(ਸਾਹਿਬ ਸਿੰਘ/ਅਮਰਜੀਤ ਸਿੰਘ) -ਸ਼ੱਕਰ ਰੋਗ (ਡਾਇਬੀਟੀਜ਼) ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੇ ਨਾਲ ਨਜਿੱਠਣ ਲਈ ਕਿਿਰਆਸ਼ੀਲ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੋਲੰਬੀਆ ਏਸ਼ੀਆ ਹਸਪਤਾਲ ਨੇ ਜ਼ਿਲ੍ਹਾ ਖੇਡ ਵਿਭਾਗ ਅਤੇ ਪੋਲੋ ਗਰਾਉਂਡ ਫਰੈਂਡਜ਼ ਕਲੱਬ ਦੇ ਸਹਿਯੋਗ ਦੇ ਨਾਲ ”ਵਰਲਡ ਡਾਇਬੀਟੀਜ਼ ਡੇਅ” ‘ਤੇ ਪਟਿਆਲਾ ਦੇ ਇਤਿਹਾਸਿਕ ਪੋਲੋ ਗਰਾਉਂਡ ਦੇ ਵਿੱਚ ਇੱਕ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦਾ ਰਸਮੀ ਉਦਘਾਟਨ ਚੇਅਰਮੈਨ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਕੇ.ਕੇ. ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ, ਚੇਅਰਮੈਨ ਚੜ੍ਹਦੀਕਲਾ ਗਰੁੱਪ ਜਗਜੀਤ ਸਿੰਘ ਦਰਦੀ ਅਤੇ ਪ੍ਰੋਗਰਾਮ ਦੇ ਚੀਫ਼ ਕੋ-ਆਰਡੀਨੇਟਰ ਡਾ. ਡੀ.ਐਸ. ਭੁੱਲਰ., ਪ੍ਰਮੁੱਖ ਸਖਸ਼ੀਅਤਾਂ ਨੇ ਕੀਤਾ। ਇਸ ਮੌਕੇ, ਕੋਲੰਬੀਆ ਏਸ਼ੀਆ ਹਸਪਤਾਲ ਦੇ ਮਸ਼ਹੂਰ ਡਾ. ਡਾ. ਇੰਦਰਪ੍ਰੀਤ ਕੌਰ, ਜੋ ਕਿ ਪ੍ਰਮੁੱਖ ਬੁਲਾਰੇ ਸਨ ਨੇ ਇੰਟਰਨੈਸ਼ਨਲ ਡਾਈਬੀਟੀਜ਼ ਫੈਡਰੇਸ਼ਨ ਦੁਆਰਾ ਥੀਮ ”ਪਰਿਵਾਰ ਅਤੇ ਸ਼ੱਕਰ ਰੋਗ” ‘ਤੇ ਭਾਸ਼ਨ ਦਿੱਤਾ ਅਤੇ ਕਿਹਾ ਕਿ ਸੰਸਾਰ ਦੇ 425 ਮਿਲੀਅਨ ਲੋਕ ਸ਼ੱਕਰ ਰੋਗ ਤੋਂ ਪੀੜ੍ਹਤ ਹਨ ਅਤੇ ਇਹ ਸੰਖਿਆ 2030 ਤੱਕ 522 ਮਿਲੀਅਨ ਤੱਕ ਵਧ ਜਾਣ ਦੀ ਸ਼ੰਕਾ ਹੈ। ਇਸ ਦੇ ਨਾਲ ਹੀ ਡਾ. ਇੰਦਰਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਸ਼ੱਕਰ ਰੋਗ ਤੋਂ ਬਚਾਅ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਪ੍ਰੋਗਾਰਾਮਾਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਜਾਨਲੇਵਾ ਪੇਚੀ-ਦਗੀਆਂ ਤੋਂ ਬਚਣ ਦੇ ਲਈ ਨਿਯਮਿਤ ਤੌਰ ‘ਤੇ ਟੈਸਟ ਵੀ ਕਰਵਾਉਣੇ ਚਾਹੀਦੇ ਹਨ। ਇਸ ਟਾਕ ਇਵੈਂਟ ਦਾ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ਉੱਤੇ ਕੇਂਦ੍ਰਿਤ ਕੀਤਾ ਗਿਆ ਕਿ ਸ਼ੱਕਰ ਰੋਗ ਤੋਂ ਪੀੜ੍ਹਤ ਲੋਕਾਂ ਦੀ ਸਿਹਤ ਦੇ ਠੀਕ ਰੱਖਣ ਵਿੱਚ ਪਰਿਵਾਰਾਂ ਦਾ ਕੀ ਯੋਗਦਾਨ ਹੈ। 500 ਤੋਂ ਵੱਧ ਲੋਕਾਂ ਵਾਲੇ ਇਸ ਪ੍ਰੋਗਾਰਮ ਦਾ ਅੰਤ ਗਰਾਉਂਡ ਦੇ ਵਿੱਚ ਸੈਰ ਦੇ ਨਾਲ ਸੰਪੂਰਨ ਹੋਇਆ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *