Breaking News
Home / Breaking News / ਮਸਕਟ ‘ਚ 100 ਤੋਂ ਵੱਧ ਫ਼ਸੀਆਂ ਭਾਰਤੀ ਔਰਤਾਂ ਨੂੰ ਛੁਡਵਾਉਂਣ ਦੀ ਕੋਸ਼ਿਸ਼ ‘ਚ ਸਰਬਤ ਦਾ ਭਲਾ ਟਰੱਸਟ

ਮਸਕਟ ‘ਚ 100 ਤੋਂ ਵੱਧ ਫ਼ਸੀਆਂ ਭਾਰਤੀ ਔਰਤਾਂ ਨੂੰ ਛੁਡਵਾਉਂਣ ਦੀ ਕੋਸ਼ਿਸ਼ ‘ਚ ਸਰਬਤ ਦਾ ਭਲਾ ਟਰੱਸਟ

10 ਨਵੰਬਰ, (ਅਮਰਜੀਤ ਸਿੰਘ) : ਦੇਸ਼ ਦੀਆਂ 100 ਤੋਂ ਜਿਆਦਾ ਔਰਤਾਂ ਮਸਕਟ ਵਿੱਚ ਫਸੀਆਂ ਹੋਈਆਂ ਹਨ ਇਹ ਦਾਅਵਾ ਸਰਬਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਐਸ.ਪੀ. ਓਬਰਾਏ ਨੇ ਕੀਤਾ । ਓਬਰਾਏ ਦੇ ਮੁਤਾਬਿਕ ਉਨ੍ਹਾਂ ਨੇ ਹੁਣੇ 4 ਔਰਤਾਂ ਨੂੰ ਉੱਥੋਂ ਛੁਡਵਾਇਆ ਹੈ ਜੋ ਕਿ ਉੱਥੇ ਦੇ ਜਿੰਮੀਦਾਰਾਂ ਕੋਲ ਭੇਜੀਆਂ ਗਈਆਂ ਸਨ । ਉਨ੍ਹਾਂ ਦੇ ਮੁਤਾਬਿਕ ਦੇਸ਼ ਦੀਆਂ ਲਗਭਗ 100 ਤੋਂ ਜ਼ਿਆਦਾ ਔਰਤਾਂ ਉੱਥੇ ਇੰਡਿਅਨ ਅੰਬੈਸੀ ਦੇ ਸੰਪਰਕ ਵਿੱਚ ਹਨ ਜੋ ਭਾਰਤ ਆਉਂਣਾ ਚਾਹੁੰਦੀਆਂ ਹਨ ।ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦਾ ਟਰੱਸਟ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਂਮੀਦ ਹੈ ਕਿ ਉਹ ਇੱਕ-ਇੱਕ, ਦੋ-ਦੋ ਕਰ ਇਨ੍ਹਾਂ ਔਰਤਾਂ ਨੂੰ ਵਾਪਿਸ ਆਪਣੀ ਸਰ ਜ਼ਮੀਨ ਉੱਤੇ ਲੈ ਕੇ ਆਉਂਣਗੇ । ਉਨ੍ਹਾਂ ਨੇ ਸਰਕਾਰ ਕੋਲ ਵੀ ਅਪੀਲ ਕੀਤੀ ਹੈ ਕਿ ਸਰਕਾਰ ਅਜਿਹੇ ਜ਼ਾਅਲੀ ਏਜੰਟਾਂ ਉੱਤੇ ਲਗਾਮ ਲਾਵੇ ਤਾਂਕਿ ਲੋਕ ਇਨ੍ਹਾਂ ਦੇ ਚੱਕਰਾਂ ਵਿੱਚ ਫਸਕੇ ਆਪਣਾ ਪੈਸਾ ਤੇ ਜ਼ਿੰਦਗੀ ਖ਼ਰਾਬ ਨਾ ਕਰਨ ।

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *