Breaking News
Home / Delhi / ਦਿੱਲੀ ਕਮੇਟੀ ਵੱਲੋਂ ਵਿਦੇਸ਼ੀ ਸੈਲਾਨੀਆਂ ਦੀ ਸਹੂਲਤਾਂ ‘ਚ ਕੀਤਾ ਗਿਆ ਵੱਡਾ ਵਾਧਾ: ਜੀ.ਕੇ.

ਦਿੱਲੀ ਕਮੇਟੀ ਵੱਲੋਂ ਵਿਦੇਸ਼ੀ ਸੈਲਾਨੀਆਂ ਦੀ ਸਹੂਲਤਾਂ ‘ਚ ਕੀਤਾ ਗਿਆ ਵੱਡਾ ਵਾਧਾ: ਜੀ.ਕੇ.

10 ਨਵੰਬਰ, (ਨਵੀਂ ਦਿੱਲੀ) : ਗੁਰਦੁਆਰਾ ਬੰਗਲਾ ਸਾਹਿਬ ਦੇ ਨਵੇਂ ਬਣੇ ਸੂਚਨਾ ਕੇਂਦਰ ਦਾ ਅੱਜ ਉਦਘਾਟਨ ਕੀਤਾ ਗਿਆ। ਵਿਦੇਸ਼ੀ ਸੈਲਾਨੀਆਂ ਨੂੰ ਸਿੱਖ ਧਰਮ ਬਾਰੇ ਆਧੂਨਿਕ ਤਕਨੀਕਾ ਨਾਲ ਜਾਣਕਾਰੀ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਦਾ ਨਵੀਂਨੀਕਰਨ ਕੀਤਾ ਗਿਆ ਹੈ। ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦੇ ਪ੍ਰਤੀਨਿਧੀ ਵੱਲੋਂ ਸੂਚਨਾ ਕੇਂਦਰ ਦੀ ਚਾਬੀਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪੀਆ ਗਈਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀ ਸਹੂਲੀਅਤ ਲਈ ਸੂਚਨਾ ਕੇਂਦਰ ਵਿੱਖੇ ਤਮਾਮ ਪ੍ਰਬੰਧ ਕੀਤੇ ਗਏ ਹਨ। ਜਿਸ ‘ਚ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਦੱਸਤਾਵੇਜ਼ੀ ਫਿਲਮ ਦੇ ਨਾਲ ਹੀ ਕੰਪਿਊਟਰ, ਵਾਈ-ਫਾਈ ਆਦਿਕ ਅਤਿਆਧੂਨਿਕ ਸੁਵੀਧਾਵਾਂ ਵਿਦੇਸ਼ੀ ਸੈਲਾਨੀਆਂ ਨੂੰ ਸੂਚਨਾ ਕੇਂਦਰ ‘ਚ ਹੀ ਉਪਲਬਧ ਕਰਵਾਈ ਜਾਣਗੀਆਂ। ਨਾਲ ਹੀ ਦੇਸ-ਵਿਦੇਸ਼ ਤੋਂ ਆਉਣ ਵਾਲੇ ਗੈਰ ਸਿੱਖ ਸਿਆਸੀ ਸੈਲਾਨੀਆਂ ਵਾਸਤੇ ਇੱਕ ਵੱਖਰਾ ਬਲਾੱਕ ਬਣਾਇਆ ਗਿਆ ਹੈ। ਸੂਚਨਾ ਕੇਂਦਰ ‘ਚ ਮੌਜੂਦ ਗਾਈਡ ਸੈਲਾਨੀਆਂ ਨਾਲ ਹਿੰਦੀ, ਪੰਜਾਬੀ, ਅੰਗਰੇਜ਼ੀ, ਫਰੈਂਚ, ਜਰਮਨੀ ਅਤੇ ਚੀਨੀ ਆਦਿਕ ਭਾਸ਼ਾਵਾਂ ‘ਚ ਗੱਲ ਕਰਨ ‘ਚ ਸਮਰਥਾਂ ਰੱਖਦੇ ਹਨ।ਜੀ.ਕੇ. ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਦੇ ਸਿੱਖ ਸਾਹਿਤ ਦਾ ਵੱਖਰਾ ਕਾਊਂਟਰ ਵੀ ਲਗਾਇਆ ਗਿਆ ਹੈ। ਤਾਂਕਿ ਸੈਲਾਨੀ ਆਪਣੀ ਮਨਪਸੰਦ ਦੀ ਕਿਤਾਬ ਚੁਣ ਕੇ ਲੈ ਜਾ ਸਕਣ। ਜੀ.ਕੇ. ਨੇ ਕਿਹਾ ਕਿ ਦਿੱਲੀ ਵਿਖੇ ਧਾਰਮਿਕ ਸਥਾਨਾਂ ‘ਤੇ ਜਾਣ ਦੇ ਇੱਛੂਕ ਸੈਲਾਨੀਆਂ ਦੀ ਰੇਟਿੰਗ ‘ਚ ਕਮੇਟੀ ਦੀ ਵੱਧੀਆ ਕਾਰਗੁਜਾਰੀ ਕਰਕੇ ਬੰਗਲਾ ਸਾਹਿਬ ਨੂੰ ਪਹਿਲਾ ਸਥਾਨ ਪ੍ਰਾਪਤ ਹੈ। ਜਦਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਦਿੱਲੀ ਵਿਖੇ ਦੂਜੇ ਨੰਬਰ ‘ਤੇ ਅਕਸ਼ਰਧਾਮ ਮੰਦਿਰ ਅਤੇ ਤੀਜ਼ੇ ਨੰਬਰ ‘ਤੇ ਹੂਮਾਯੂ ਦਾ ਮਕਬਰਾ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ ਹਨ। ਇਸ ਕਰਕੇ ਸੂਚਨਾ ਕੇਂਦਰ ਨੂੰ ਅਸਰਦਾਰ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਨਵੀਂਨੀਕਰਨ ਕਰਨਾ ਪਿਆ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ‘ਚ ਮੌਜੂਦ ਸਨ।

Advt. ਜੇਕਰ ਤੁਸੀਂ ਚਾਹੁੰਦੇ ਹੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਂਣਾਂ ਤਾਂ ਦੇਰ ਨਾ ਕਰੋ ਪਹੁੰਚੋਂ Little Millennium ਸਕੂਲ

About Time TV

Check Also

ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ …

ਨਵੀਂ ਦਿੱਲੀ, 18 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਜ਼ਰ ਆ ...

Leave a Reply

Your email address will not be published. Required fields are marked *