Breaking News
Home / Breaking News / ਲੋਕਾਂ ਦੀ ਦਿਲੀ ਇੱਛਾ, ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ : ਰਾਣਾ ਕੇ.ਪੀ.

ਲੋਕਾਂ ਦੀ ਦਿਲੀ ਇੱਛਾ, ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ : ਰਾਣਾ ਕੇ.ਪੀ.

10 ਨਵੰਬਰ, (ਅਮਰਜੀਤ ਸਿੰਘ) : ਕਰਤਾਰਪੁਰ ਸਾਹਿਬ ਲਾਂਘਾ ਦਾ ਮੁੱਦਾ ਇੱਕ ਵਾਰ ਫ਼ਿਰ ਗਰਮਾ ਗਿਆ ਹੈ ਅੱਜ ਪਟਿਆਲਾ ਵਿਖੇ ਇੱਕ ਐਵਾਰਡ ਸਮਾਰੋਹ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਰਾਣਾ ਨੇ ਕਰਤਾਰ ਲਾਂਘਾ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਮਾਮਲੇ ਉੱਤੇ ਅੰਤਿਮ ਫੈਂਸਲਾ ਭਾਰਤ ਸਰਕਾਰ ਨੇ ਲੈਣਾ ਹੈ । ਸੂਬਾ ਸਰਕਾਰ ਤਾਂ ਇਸ ਮੁੱਦੇ ਨੂੰ ਸਿਰਫ਼ ਉੱਠਾ ਸਕਦੀ ਹੈ ਅਤੇ ਕੇਂਦਰ ਸਰਕਾਰ ਉੱਤੇ ਦਬਾਅ ਪਾ ਸਕਦੀ ਹੈ ਕਿ ਭਾਰਤ ਸਰਕਾਰ ਜਲਦੀ ਲਾਂਘਾ ਖੁੱਲ੍ਹੇ ।   ਹਿੰਦੋਸਤਾਨੀ ਲੋਕਾਂ ਦੀ ਇਹ ਦਿਲੀ ਇੱਛਾ ਹੈ ਕਿ ਲਾਂਘਾ ਖੋਲ੍ਹਿਆ ਜਾਵੇ ।ਇਸ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਗੰਭੀਰ ਹਨ ਤੇ ਲਾਂਘੇ ਨੂੰ ਖੁੱਲਵਾਣ ਲਈ ਪੂਰਾ ਜ਼ੋਰ ਲਗਾ ਰਹੇ ਹਨ । ਉਨ੍ਹਾਂ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਇਸ ਸੰਬੰਧੀ ਚਿੱਠੀ ਲਿਖੀ ਹੈ ਅਤੇ ਕੱਲ੍ਹ ਵੀ ਸੁਸ਼ਮਾ ਸਵਰਾਜ ਜੀ ਨੂੰ ਚਿੱਠੀ ਲਿਖੀ ਹੈ । ਆਉਣ ਵਾਲੇ ਦਿਨਾਂ ਵਿੱਚ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨੂੰ ਨਿੱਜ਼ੀ ਤੌਰ ‘ਤੇ ਵੀ ਸੰਪਰਕ ਕਰਨਗੇ ।

About Time TV

Check Also

ਜਾਣੋਂ, ਖਹਿਰਾ ਨੇ ਮੋਦੀ ਨੂੰ ਕਿਉਂ ਲਿਖੀ ਚਿੱਠੀ ?

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਤਾਰਪੁਰ ਸਾਹਿਬ ...

Leave a Reply

Your email address will not be published. Required fields are marked *