Breaking News
Home / Breaking News / ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਆਸਟਰੇਲੀਆ ਰਵਾਨਾ ਹੋਈ ਟੀਮ ਇੰਡੀਆ, ਏਅਰਪੋਰਟ ‘ਤੇ ਭਿੜੇ ਕਰੁਣਾਲ ਪਾਂਡਿਆ ਤੇ ਮਨੀਸ਼ ਪਾਂਡੇ

ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਇਸ ਸਾਲ ਦੇ ਆਪਣੇ ਆਖੀਰੀ ਦੌਰੇ ਲਈ ਆਸਟਰੇਲੀਆ ਰਵਾਨਾ ਹੋ ਗਈ ਹੈ । ਟੀਮ ਇੰਡਿਆ ਦੇ ਖਿਡਾਰੀਆਂ ਨੇ ਮੁੱੰਬਈ ਤੋਂ ਆਸਟਰੇਲੀਆ ਲਈ ਉਡਾਣ ਭਰੀ । ਬੀ.ਸੀ.ਸੀ.ਆਈ. ਨੇ ਆਪਣੇ ਟਵਿਟਰ ਹੈਂਡਲ ‘ਤੇ ਟੀਮ ਇੰਡੀਆ ਦੇ ਖਿਡਾਰੀਆਂ ਦੀ ਪੋਸਟ ਵੀ ਕੀਤੀ । ਹਾਲਾਂਕਿ ਏਅਰਪੋਰਟ ‘ਤੇ ਆਪਣੀ ਫਲਾਇਟ ਦਾ ਇੰਤਜ਼ਾਰ ਕਰਨ ਦੇ ਦੌਰਾਨ ਟੀਮ ਇੰਡੀਆ ਦੇ ਦੋ ਖਿਡਾਰੀ ਆਪਸ ਵਿੱਚ ਭਿੜ ਪਏ। ਹੈਰਾਨ ਨਾ ਹੋਵੋ, ਦਰਅਸਲ ਇਹ ਭੇੜ ਹੱਥਾਂ- ਪੈਰਾਂ ਵਾਲੀ ਨਹੀਂ ਸਗੋਂ ਵੀਡੀਓ ਗੇਮ ਖੇਡਦੇ ਹੋਏ ਹੋਈ ।ਦਰਅਸਲ ਆਪਣੀ ਫਲਾਈਟ ਦੇ ਇੰਤਜ਼ਾਰ ਦੇ ਦੌਰਾਨ ਮਨੀਸ਼ ਪਾਂਡੇ ਅਤੇ ਕਰੁਣਾਲ ਪਾਂਡਿਆ ਇੱਕ ਗੇਮ ਖੇਡਦੇ ਵਿਖੇ ਗਏ । ਜਿਸ ਵਿੱਚ ਇਨ੍ਹਾਂ ਦੋਨਾਂ ਦਾ ਆਪਸ ਵਿੱਚ ਮੁਕਾਬਲਾ ਚੱਲ ਰਿਹਾ ਸੀ । ਟੀਮ ਇੰਡਿਆ ਅਕਸਰ ਏਅਰਪੋਰਟ ਉੱਤੇ ਇੰਝ ਹੀ ਗੇਮ ਖੇਡਦੇ ਵਿਖਾਈ ਦਿੰਦੀ ਹੈ । ਧੋਨੀ ਹੋਣ ਜਾਂ ਵਿਰਾਟ ਸਾਰੇ ਸੀਨੀਅਰ ਤੋਂ ਲੈ ਕੇ ਜੂਨੀਅਰ ਖਿਡਾਰੀ ਵੀਡੀਓ ਗੇਮ ਖੇਡਣਾ ਪਸੰਦ ਕਰਦੇ ਹਨ । ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ‘ਚ ਟੀਮ ਇੰਡੀਆ ਦੀ ਪਸੰਦੀਦਾ ਗੇਮ ਪਬਜੀ ਹੈ । ਉਥੇ ਹੀ ਟੀਮ ਇੰਡੀਆ ਫੁਟਬਾਲ ਗੇਮ ਖੇਡਣਾ ਵੀ ਪਸੰਦ ਕਰਦੀ ਹੈ ।
ਦੱਸ ਦੱਈਏ ਕਿ ਟੀਮ ਇੰਡਿਆ ਆਸਟਰੇਲੀਆ ਵਿੱਚ 3 ਇੱਕ ਰੋਜ਼ਾ, 3 ਟੀ-20 ਅਤੇ 4 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਗਾਬਾ ਵਿੱਚ 21 ਨਵੰਬਰ ਨੂੰ ਹੋਵੇਗਾ, ਦੂਜਾ ਟੀ-20 ਐਮ.ਸੀ.ਜੀ. ਵਿੱਚ 23 ਨਵੰਬਰ ਨੂੰ ਹੋਵੇਗਾ। ਤੀਜਾ ਟੀ-20 ਐਸ.ਸੀ.ਜੀ. ਵਿੱਚ 25 ਨਵੰਬਰ ਨੂੰ ਹੋਵੇਗਾ । 6 ਦਸੰਬਰ ਨੂੰ ਐਡੀਲੇਡ ਵਿੱਚ ਪਹਿਲਾ ਟੈਸਟ ਖੇਡਿਆ ਜਾਵੇਗਾ । 14 ਦਸੰਬਰ ਨੂੰ ਪਰਥ ਵਿੱਚ ਦੂਜਾ ਟੈਸਟ ਹੋਵੇਗਾ ।26 ਦਸੰਬਰ ਨੂੰ ਬਾਕਸਿੰਗ ਡੇਅ ਟੈਸਟ ਐਮ.ਸੀ.ਜੀ. ਵਿੱਚ ਹੋਵੇਗਾ । 3 ਜਨਵਰੀ 2019 ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿੱਚ ਸੀਰੀਜ਼ ਦਾ ਆਖਰੀ ਟੈਸਟ ਹੋਵੇਗਾ ।12 ਜਨਵਰੀ ਨੂੰ ਐਸ.ਸੀ.ਜੀ. ਵਿੱਚ ਪਹਿਲਾਂ ਇੱਕ ਰੋਜ਼ਾ ਮੈਚ ਖੇਡਿਆ ਜਾਵੇਗਾ । 15 ਜਨਵਰੀ ਨੂੰ ਦੂਜਾ ਇੱਕ ਰੋਜ਼ਾ ਮੈਚ ਐੇਡੀਲੇਡ ਓਵਲ ਵਿੱਚ ਹੋਵੇਗਾ । ਤੀਜਾ ਇੱਕ ਰੋਜ਼ਾ ਮੈਚ 18 ਜਨਵਰੀ ਨੂੰ ਮੈਲਬਰਨ ਕ੍ਰਿਕਟ ਗਰਾਉਂਡ ਵਿੱਚ ਹੋਵੇਗਾ ।

About Time TV

Check Also

ਲਾਂਘੇ ਦੀ ਹਮਾਇਤ ‘ਚ ਪਾਇਆ ਮਤਾ, ਸਿੱਧੂ ਦੀ ਕਈ ਮੈਂਬਰਾਂ ਨੇ ਕੀਤੀ ਸ਼ਲਾਘਾ

ਚੰਡੀਗੜ੍ਹ, 14 ਦਸੰਬਰ – ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਕਾਰਵਾਈ ਦੌਰਾਨ ...